
ਲੁਧਿਆਣਾ, 9 ਅਗਸਤ:
ਰੁਪਿੰਦਰ ਸਿੰਘ ਜੁਆਇੰਟ ਸੀ.ਪੀ (ਸ਼ਹਿਰ ਅਤੇ ਪੇਂਡੂ) ਲੁਧਿਆਣਾ ਨੂੰ ਭਾਰਤੀ ਪੁਲਿਸ ਸੇਵਾ (ਆਈ.ਪੀ.ਐਸ) ਵਿੱਚ ਤਰੱਕੀ ਦਿੱਤੀ ਗਈ ਹੈ। ਉਹ ਅਗਸਤ, 1994 ਨੂੰ ਪੁਲਿਸ ਵਿਭਾਗ ਵਿੱਚ ਪ੍ਰੋਬੇਸ਼ਨਰੀ ਡੀ.ਐਸ.ਪੀ ਵਜੋਂ ਭਰਤੀ ਹੋਏ ਸਨ। ਉਨ੍ਹਾਂ ਨੇ ਸੂਬੇ ਵਿੱਚ ਵੱਖ-ਵੱਖ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਅਹੁਦਿਆਂ ‘ਤੇ ਸੇਵਾ ਨਿਭਾਈ। ਉਨ੍ਹਾਂ ਡੀ.ਐਸ.ਪੀ ਸਬ-ਡਵੀਜ਼ਨ ਖਰੜ, ਮੋਹਾਲੀ, ਡੇਰਾ ਬੱਸੀ, ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਸਦਰ ਲੁਧਿਆਣਾ ਵਜੋਂ ਸੇਵਾ ਨਿਭਾਈ। ਇਸ ਤੋਂ ਬਾਅਦ ਐਸ.ਪੀ ਵਜੋਂ ਤਰੱਕੀ ਮਿਲਣ ‘ਤੇ ਉਨ੍ਹਾਂ ਨੇ ਐਸ.ਪੀ ਸਿਟੀ ਲੁਧਿਆਣਾ, ਐਸ.ਪੀ ਟ੍ਰੈਫਿਕ ਅਤੇ ਸੁਰੱਖਿਆ ਲੁਧਿਆਣਾ, ਐਸ.ਐਸ.ਪੀ ਵਿਜੀਲੈਂਸ ਰੇਂਜ ਜਲੰਧਰ, ਐਸ.ਐਸ.ਪੀ ਵਿਜੀਲੈਂਸ ਆਰਥਿਕ ਵਿੰਗ ਲੁਧਿਆਣਾ, ਐਸ.ਐਸ.ਪੀ ਵਿਜੀਲੈਂਸ ਰੇਂਜ ਲੁਧਿਆਣਾ ਅਤੇ ਕਮਾਂਡੈਂਟ-ਕਮ-ਡਿਪਟੀ ਡਾਇਰੈਕਟਰ (ਆਊਟਡੋਰ ਅਤੇ ਇਨਡੋਰ) ਪੰਜਾਬ ਪੁਲਿਸ ਅਕੈਡਮੀ ਫਿਲੌਰ, ਡੀ.ਸੀ.ਪੀ ਹੈੱਡਕੁਆਰਟਰ ਲੁਧਿਆਣਾ, ਐਸ.ਐਸ.ਪੀ ਆਰਥਿਕ ਅਪਰਾਧ ਵਿੰਗ ਵਿਜੀਲੈਂਸ ਬਿਊਰੋ ਲੁਧਿਆਣਾ ਵਜੋਂ ਸੇਵਾ ਨਿਭਾਈ।
ਸਾਲ-2021 ਵਿੱਚ ਉਨ੍ਹਾਂ ਨੂੰ ਕੋਵਿਡ ਮਹਾਂਮਾਰੀ ਦੌਰਾਨ ਸ਼ਾਨਦਾਰ ਸੇਵਾ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ ਇਸ ਸਮੇਂ ਪੰਜਾਬ ਗੋਲਫ ਐਸੋਸੀਏਸ਼ਨ ਦੇ ਪ੍ਰਧਾਨ ਹਨ। ਇਸ ਵੇਲੇ ਉਹ ਲੁਧਿਆਣਾ ਸ਼ਹਿਰੀ ਅਤੇ ਦਿਹਾਤੀ ਪੁਲਿਸ ਦੇ ਸੰਯੁਕਤ ਕਮਿਸ਼ਨਰ ਵਜੋਂ ਤਾਇਨਾਤ ਹਨ।
ਉਹ ਭਾਰਤ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਗਿਆਨੀ ਜ਼ੈਲ ਸਿੰਘ ਦੇ ਪੋਤੇ ਹਨ।