ਸ੍ਰੀ ਮੁਕਤਸਰ ਸਾਹਿਬ, 25 ਅਪ੍ਰੈਲ
ਸ੍ਰੀ ਅਭਿਜੀਤ ਕਪਲਿਸ਼ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵੱਲੋਂ ‘ਮੁਕਤਸਰ ਦੀਆਂ ਖੇਤੀ ਸੂਚਨਾਵਾਂ’ ਨਾਮਕ ਯੂਟਿਊਬ ਚੈਨਲ ਦਾ ਉਦਘਾਟਨ ਕੀਤਾ ਗਿਆ।
ਉਹਨਾਂ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਦੇ ਕਿਸਾਨਾਂ ਲਈ ਖੇਤੀਬਾੜੀ ਜਾਣਕਾਰੀ ਨੂੰ ਆਸਾਨ ਅਤੇ ਤੇਜ਼ੀ ਨਾਲ ਪਹੁੰਚਾਉਣ ਲਈ ਇੱਕ ਵਧੀਆ ਪਲੇਟਫਾਰਮ ਹੋਵੇਗਾ। ਇਸ ਚੈਂਨਲ ਤੇ ਵਿਡੀਉ ਕਲਿਪਸ ਰਾਹੀਂ ਕਿਸਾਨਾਂ ਨੂੰ ਸਮੇਂ ਸਮੇਂ ਤੇ ਨਵੀਨਤਮ ਜਾਣਕਾਰੀ ਮੁਹੱਈਆ ਹੋਇਆ ਕਰੇਗੀ ।
ਇਸ ਸਮੇਂ ਮੁੱਖ ਖੇਤੀਬਾੜੀ ਅਫਸਰ ਸ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਚੈਨਲ ਰਾਹੀਂ ਕਿਸਾਨਾਂ ਤੱਕ ਵੱਖ—ਵੱਖ ਖੇਤੀਬਾੜੀ ਸਰਗਰਮੀਆਂ, ਮੌਸਮ ਸਬੰਧੀ ਜਾਣਕਾਰੀ, ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਨਵੀਆਂ ਸਕੀਮਾਂ, ਤਕਨੀਕੀ ਤਰੀਕੇ, ਰਜਿਸਟਰੇਸ਼ਨ ਸੰਬੰਧੀ ਗਾਈਡਲਾਈਨ, ਸਬਸਿਡੀ ਅਤੇ ਖੇਤੀ ਨਾਲ ਸਬੰਧਿਤ ਹੋਰ ਵਾਧੂ ਜਾਣਕਾਰੀ ਪਹੁੰਚਾਈ ਜਾਵੇਗੀ।
ਇਸ ਯੂਟਿਊਬ ਚੈਨਲ ਦਾ ਮਕਸਦ ਕਿਸਾਨ ਭਾਈਚਾਰੇ ਨੂੰ ਖੇਤੀਬਾੜੀ ਨਾਲ ਸਬੰਧਤ ਪ੍ਰਮਾਣਿਕ ਅਤੇ ਤਾਜ਼ਾ ਜਾਣਕਾਰੀ ਉਪਲਬਧ ਕਰਵਾਉਣਾ ਹੈ, ਤਾਂ ਜੋ ਉਹ ਆਪਣੀ ਜ਼ਮੀਨ ਤੇ ਨਵੇਂ ਤੇ ਵਿਕਸਤ ਤਰੀਕਿਆਂ ਨੂੰ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ।
ਸ. ਗਿੱਲ ਨੇ ਅੱਗੇ ਦੱਸਿਆ ਕਿ “ਇਹ ਚੈਨਲ ਕਿਸਾਨਾਂ ਲਈ ਵਾਤਾਵਰਣ ਅਤੇ ਸਰਕਾਰੀ ਸਕੀਮਾਂ ਦੀ ਸਹੀ ਸਮੇਂ ਤੇ ਸੂਚਨਾ ਦਿੰਦੇ ਹੋਏ ਇੱਕ ਭਰੋਸੇਯੋਗ ਸਰੋਤ ਸਾਬਤ ਹੋਵੇਗਾ। ਕਿਸੇ ਵੀ ਕਿਸਾਨ ਨੂੰ ਹੁਣ ਦਫ਼ਤਰਾਂ ਦੇ ਚੱਕਰ ਲਾਉਣ ਦੀ ਲੋੜ ਨਹੀਂ ਰਹੇਗੀ। ਉਹ ਸਿੱਧਾ ਆਪਣੇ ਫ਼ੋਨ ਤੇ ਇਸ ਚੈਨਲ ਰਾਹੀਂ ਜਾਣਕਾਰੀ ਲੈ ਸਕਣਗੇ।
ਇੰਜ. ਕੁਲਦੀਪ ਸਿੰਘ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ‘ਮੁਕਤਸਰ ਦੀਆਂ ਖੇਤੀ ਸੂਚਨਾਵਾਂ ਯੂਟਿਊਬ ਚੈਨਲ https://youtu.be/wUovxqQdJOM?si=3i-kI9oC_7E9VGjK ਨੂੰ ਸਾਰੇ ਕਿਸਾਨਾਂ ਵੱਲੋਂ ਜ਼ਰੂਰ ਸਬਸਕਰਾਈਬ / Subscribe ਤੇ ਸ਼ੇਅਰ ਕੀਤਾ ਜਾਵੇ, ਤਾਂ ਜੋ ਹਰ ਕਿਸਾਨ ਤੱਕ ਇਹ ਜਾਣਕਾਰੀ ਪਹੁੰਚ ਸਕੇ ਅਤੇ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਨੂੰ ਪ੍ਰਮਾਣਿਕਤਾ ਅਤੇ ਮਾਨਤਾ ਮਿਲ ਸਕੇ।
ਇਹ ਚੈਨਲ ਕਿਸਾਨ ਭਲਾਈ ਲਈ ਇੱਕ ਨਵਾਂ ਇਤਿਹਾਸ ਰਚੇਗਾ। ਆਓ, ਮਿਲ ਕੇ ਇਸ ਯਤਨ ਨੂੰ ਕਾਮਯਾਬ ਬਣਾਈਏ। ਇਸ ਉਦਘਾਟਨ ਮੌਕੇ, ਡਾ. ਜ਼ਸਨਪ੍ਰੀਤ ਸਿੰਘ, ਏ.ਡੀ.ਓ , ਡਾ. ਹਰਜੀਤ ਸਿੰਘ, ਏ.ਡੀ.ਓ ਹਾਜ਼ਰ ਸਨ ।