ਨੰਗਲ 09 ਜੂਨ ()

ਪਿੰਡ ਸਹਿਜੋਵਾਲ ਦੇ ਸਿੱਧ ਬਾਬਾ ਬਗੀਚੀ ਵਾਲੇ ਵਿਖੇ ਸਲਾਨਾ ਧਾਰਮਿਕ ਸਮਾਗਮ ਬਹੁਤ ਧੂਮ-ਧਾਮ ਨਾਲ ਕਰਵਾਇਆ ਗਿਆ ਇਸ ਮੌਕੇ ਤੇ ਕੈਬਨਿਟ ਮੰਤਰੀ ਸ.ਹਰਜੋਤ ਸਿੰਘ ਬੈਸ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਮੌਕੇ ਤੇ ਹਾਜਰ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਬਹੁਤ ਮਾਣ ਮਹਿਸੂਸ ਕਰ ਰਹੇ ਹਨ ਕਿਉਂਕਿ ਇਹ ਇਲਾਕੇ ਦਾ ਬਹੁਤ ਹੀ ਇਤਿਹਾਸਕ ਮੰਦਰ ਹੈ ਜਿੱਥੇ ਕਿ ਹਰ ਇਨਸਾਨ ਦੀ ਆਸਥਾ ਜੁੜੀ ਹੋਈ ਹੈ।

    ਕੈਬਨਿਟ ਮੰਤਰੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਨੂੰ ਸ਼੍ਰੀ ਅਨੰਦਪੁਰ ਸਾਹਿਬ ਵਰਗੀ ਮਹਾਨ ਪਵਿੱਤਰ ਧਰਤੀ ਤੇ ਸੇਵਾ ਕਰਨ ਦਾ ਮੋਕਾ ਮਿਲਿਆ ਹੈ। ਉਨਾਂ ਨੇ ਕਿਹਾ ਕਿ ਇਨਸਾਨ ਦੇ ਜਰੂਰੀ ਰੁਝੇਵਿਆਂ ਦੇ ਨਾਲ ਨਾਲ ਧਾਰਮਿਕ ਸਮਾਗਮਾਂ ਅਤੇ ਸਮਾਜਿਕ ਕਾਰਜਾਂ ਵਿੱਚ ਵੱਧ ਚੜ ਕੇ ਭਾਗ ਲੈਣ ਵਾਲੀਆਂ ਸਮਾਜ ਸੇਵੀ ਸੰਸਥਾਵਾਂ, ਸੰਗਠਨਾਂ ਅਤੇ ਇਨਾਂ ਦੇ ਆਗੂਆਂ ਦੀ ਭੂਮਿਕਾ ਬਹੁਤ ਸ਼ਲਾਘਾਯੋਗ ਹੈ, ਜੋ ਲੋੜਵੰਦਾਂ ਦੀ ਭਲਾਈ ਦੇ ਨਾਲ ਨਾਲ ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕਰਨ ਪਹੁੰਚਿਆਂ ਸੰਗਤਾਂ ਦੀ ਨਿਰਸਵਾਰਥ ਸੇਵਾ ਕਰਦੇ ਹਨ।

    ਉਹਨਾਂ ਕਿਹਾ ਕਿ ਉਹ ਇਸ ਮੰਦਰ ਦੀ ਸੇਵਾ ਦੇ ਲਈ ਹਰ ਸਮੇਂ ਤਿਆਰ ਹਨ ਜੋ ਵੀ ਪ੍ਰਬੰਧਕ ਕਮੇਟੀ ਉਨ੍ਹਾਂ ਦੇ ਲਈ ਸੇਵਾ ਲਗਾਏਗੀ  ਉਹ ਉਨ੍ਹਾਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਸਿੱਧ ਬਾਬਾ ਬਾਲਕ ਨਾਥ ਦੀਆ ਭੇਟਾ ਦਾ ਲੰਬਾ ਸਮਾਂ ਗੁਣਗਾਣ ਕਰ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ । ਇਸ ਮੌਕੇ ਤੇ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਕੈਬਨਿਟ ਮੰਤਰੀ ਅਤੇ ਸਮੂਹ ਸੰਗਤਾਂ ਨੂੰ ਜੀ ਆਇਆਂ ਆਖਿਆ ਗਿਆ ਸਮਾਗਮ ਦੇ ਆਖਰ ਵਿਚ ਸਮੂਹ ਪ੍ਰਬੰਧਕਾਂ ਵੱਲੋਂ ਕੈਬਨਿਟ ਮੰਤਰੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। 

     ਸ.ਬੈਂਸ ਨੇ ਕਿਹਾ ਕਿ ਅੱਜ ਜੀਵਨ ਦੇ ਰੁਝੇਵੇ ਬਹੁਤ ਵੱਧ ਗਏ ਹਨ, ਅਸੀ ਆਪਣੇ ਜਰੂਰੀ ਰੁਝੇਵਿਆ ਵਿਚੋਂ ਸਮਾਂ ਕੱਢ ਕੇ ਆਪਣੀ ਸੰਸਕ੍ਰਿਤੀ, ਧਰਮ ਤੇ ਵਿਰਾਸਤ ਨਾਲ ਜੁੜੇ ਰਹਿਣਾ ਹੈ, ਆਉਣ ਵਾਲੀਆ ਨਸਲਾਂ ਨੂੰ ਇਸ ਵਿਰਾਸਤ ਦੇ ਨਾਲ ਜੋੜ ਕੇ ਰੱਖਣਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸਾਰੇ ਇਲਾਕੇ ਦੀਆਂ ਸਖਸ਼ੀਅਤਾਂ ਨੇ ਹਾਜ਼ਰੀ ਵੀ ਲਗਵਾਈ ਹੈ ਅਤੇ ਸੇਵਾ ਭਾਵਨਾ ਨਾਲ ਕੰਮ ਕੀਤਾ ਹੈ।  ਇਸ ਮੌਕੇ ਜਗਦੀਸ਼ ਕੁਮਾਰ, ਨਵੀਨ ਕੁਮਾਰ, ਨਰਿੰਦਰ ਕੁਮਾਰ, ਜਗਿੰਦਰ ਕੁਮਾਰ, ਦਵਿੰਦਰ ਕੁਮਾਰ, ਹੈਪੀ, ਜਸਵਿੰਦਰ ਸਿੰਘ, ਤਰਲੋਚਨ, ਦੋਵੇਸ਼ ਕੁਮਾਰ, ਬੋਬੀ, ਅਸ਼ੋਕ ਕੁਮਾਰ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ। 

Leave a Reply

Your email address will not be published. Required fields are marked *