ਫ਼ਰੀਦਕੋਟ 27 ਫ਼ਰਵਰੀ,2024 

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਸ. ਗੁਰਦਿੱਤ ਸਿੰਘ ਸੇਖੋ, ਐਮ.ਐਲ.ਏ ਫਰੀਦਕੋਟ ਨੇ ਦੱਸਿਆ ਕਿ ਮਾਰਕੀਟ ਕਮੇਟੀ ਫਰੀਦਕੋਟ ਵਿੱਚ ਪੈਂਦੀਆਂ ਤਿੰਨ ਲਿੰਕ ਸੜਕਾਂ ਦੀ ਰਿਪੇਅਰ ਲਈ ਪੰਜਾਬ ਮੰਡੀ ਬੋਰਡ ਵੱਲੋਂ 1.24 ਕਰੋੜ ਰੁਪਏ ਦੀ ਪ੍ਰਸ਼ਾਸ਼ਕੀ ਪ੍ਰਵਾਨਗੀ ਜਾਰੀ ਕੀਤੀ ਗਈ ਹੈ।

ਸ. ਸੇਖੋਂ ਨੇ  ਦੱਸਿਆ ਕਿ ਜਲਦੀ ਹੀ ਇਨਾਂ ਸੜਕਾਂ ਦੀ ਰਿਪੇਅਰ ਦੇ ਟੈਂਡਰ ਲਗਾ ਕੇ ਕੰਮ ਸੁਰੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨਾਂ ਰਿਪੇਅਰ ਹੋਣ ਵਾਲੀਆਂ ਸੜਕਾਂ ਵਿੱਚ ਫਰੀਦਕੋਟ ਫਿਰੋਜਪੁਰ ਰੋਡ ਵਾਇਆ ਪਿੱਪਲੀ ਅਰਾਈਆਂ ਵਾਲਾ-ਬੁਰਜ ਮਸਤਾ-ਘੁਗਿਆਣਾ ਮਿਸਰੀ ਵਾਲਾ ਚੱਕ ਸਾਹੂ ਦੀ ਸੜਕ ਲਈ 59.20 ਲੱਖ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਪ੍ਰਾਪਤ ਹੋਈ ਹੈ।

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਦੂਜੀ ਸੜਕ ਫਰੀਦਕੋਟ ਫਿਰੋਜਪੁਰ ਰੋਡ ਤੋਂ ਹਰਦਿਆਲੇਆਣਾ ਲਈ 36.20 ਲੱਖ ਰੁਪਏ ਅਤੇ ਮਚਾਕੀ ਖੁਰਦ- ਅਰਾਈਆਂ ਵਾਲਾ ਰੋਡ ਤੋਂ ਬਸਤੀ ਗੋਬਿੰਦਸਰ-ਮਚਾਕੀ ਖੁਰਦ ਰੋਡ ਵਾਇਆ ਬਸਤੀ ਹਿੰਮਤਪੁਰਾ ਲਈ 28.60 ਲੱਖ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਜਾਰੀ ਹੋਈ ਹੈ।

ਉਹਨਾਂ ਕਿਹਾ ਕਿ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।

Leave a Reply

Your email address will not be published. Required fields are marked *