ਮੇਰਾ ਭਾਰਤ ਤਰਨ ਤਾਰਨ ਵੱਲੋਂ ਉਪ ਨਿਰਦੇਸ਼ਕ ਜਸਲੀਨ ਕੌਰ ਦੀ ਅਗਵਾਈ ਹੇਠ ਹੜ ਪ੍ਰਭਾਵਿਤ ਲੋਕਾਂ ਲਈ ਰਾਹਤ ਅਭਿਆਨ ਦੀ ਸ਼ੁਰੂਆਤ

ਤਰਨ ਤਾਰਨ, 06 ਸਤੰਬਰ:

ਮੇਰਾ ਭਾਰਤ ਤਰਨ ਤਾਰਨ, ਯੁਵਾ ਮਾਮਲੇ ਅਤੇ ਖੇਡਾਂ ਮੰਤਰਾਲਾ, ਭਾਰਤ ਸਰਕਾਰ ਦਵਾਰਾ ਉਪ ਨਿਰਦੇਸ਼ਕ ਮੈਡਮ ਜਸਲੀਨ ਕੌਰ ਦੀ ਅਗਵਾਈ ਹੇਠ ਹੜ ਪੀੜਤ ਲੋਕਾਂ ਦੀ ਸਹਾਇਤਾ ਲਈ ਖ਼ਾਸ ਰਾਹਤ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਅਭਿਆਨ ਦੇ ਤਹਿਤ ਰਾਹਤ ਸਮੱਗਰੀ ਅਤੇ ਖਾਣ-ਪੀਣ ਦੇ ਪੈਕਟ ਪਿੰਡ ਚੰਬਾ, ਬਲਾਕ ਚੋਹਲਾ ਸਾਹਿਬ, ਜ਼ਿਲ੍ਹਾ ਤਰਨ ਤਾਰਨ ਵਿੱਚ ਹੜ ਪ੍ਰਭਾਵਿਤ ਪਰਿਵਾਰਾਂ ਵਿੱਚ ਵੰਡੇ ਗਏ।

ਇਸ ਕਾਰਜ ਵਿੱਚ ਮੇਰਾ ਭਾਰਤ ਤਰਨ ਤਾਰਨ ਨਾਲ ਸੰਬੰਧਤ ਨੌਜਵਾਨ ਕਲੱਬਾਂ ਦੀ ਸਰਗਰਮ ਭਾਗੀਦਾਰੀ ਹੈ।
ਇਸ ਮੌਕੇ ‘ਤੇ ਉਪ ਨਿਰਦੇਸ਼ਕ ਜਸਲੀਨ ਕੌਰ ਨੇ ਕਿਹਾ, “ਇਸ ਮੁਸ਼ਕਲ ਘੜੀ ਵਿੱਚ ਪੰਜਾਬ ਦੇ ਲੋਕਾਂ ਨਾਲ ਖੜ੍ਹਾ ਹੋਣਾ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ।

ਤਰਨ ਤਾਰਨ ਦੇ ਨੌਜਵਾਨਾਂ ਨੇ ਪ੍ਰਭਾਵਿਤ ਪਰਿਵਾਰਾਂ ਤੱਕ ਪਹੁੰਚਣ ਵਿੱਚ ਸ਼ਾਨਦਾਰ ਜਜ਼ਬਾ ਅਤੇ ਸਮਰਪਣ ਦਿਖਾਇਆ ਹੈ। ਸਾਡੇ ਨੌਜਵਾਨ ਕਲੱਬ, ਜਿਵੇਂ ਕਿ ਨਮਧਾਰੀ ਸਪੋਰਟਸ ਕਲੱਬ ਚੰਬਾ, ਸਥਾਨਕ ਲੋਕਾਂ ਦੇ ਨਾਲ ਮਿਲ ਕੇ ਦਰਿਆਵਾਂ ਦੇ ਨੇੜੇ ਬੰਨ ਬਣਾਉਣ ਵਿੱਚ ਵੀ ਸਹਿਯੋਗ ਕਰ ਰਹੇ ਹਨ ਤਾਂ ਜੋ ਹੋਰ ਨੁਕਸਾਨ ਤੋਂ ਬਚਿਆ ਜਾ ਸਕੇ। ਮੈਂ ਲੋਕਾਂ ਨੂੰ ਵੀ ਅਪੀਲ ਕਰਦੀ ਹਾਂ, ਕਿ ਉਹ ਅੱਗੇ ਆਉਣ ਅਤੇ ਇਸ ਸੰਕਟਮਈ ਸਥਿਤੀ ਵਿੱਚ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਕਰਨ।”
ਇਹ ਮਨੁੱਖਤਾ ਸੇਵਾ ਅਭਿਆਨ ਸਿਰਫ਼ ਤੁਰੰਤ ਰਾਹਤ ਪ੍ਰਦਾਨ ਕਰਨ ਲਈ ਹੀ ਨਹੀਂ, ਸਗੋਂ ਲੰਬੇ ਸਮੇਂ ਦੇ ਪੁਨਰਵਾਸ ਯਤਨਾਂ ਵਿੱਚ ਵੀ ਸਮਾਜਿਕ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨ ਲਈ ਹੈ।

ਮੇਰਾ ਭਾਰਤ ਤਰਨ ਤਾਰਨ ਵੱਲੋਂ ਇਹ ਵੀ ਯਕੀਨ ਦਿਵਾਇਆ ਗਿਆ ਹੈ, ਕਿ ਅਗਲੇ ਦਿਨਾਂ ਵਿੱਚ ਖਾਣ-ਪੀਣ ਅਤੇ ਜ਼ਰੂਰੀ ਸਮੱਗਰੀ ਦੀ ਵੰਡ ਜਾਰੀ ਰਹੇਗੀ, ਤਾਂ ਜੋ ਹਰ ਜ਼ਰੂਰਤਮੰਦ ਪਰਿਵਾਰ ਤੱਕ ਸਮੇਂ-ਸਿਰ ਸਹਾਇਤਾ ਪਹੁੰਚ ਸਕੇ।


Posted

in

,

by

Tags:

Comments

Leave a Reply

Your email address will not be published. Required fields are marked *