ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਪਸ਼ੂ ਮੇਲੇ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ 

ਫ਼ਰੀਦਕੋਟ 30 ਅਗਸਤ 

ਫ਼ਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ -2025 ਮੌਕੇ 17-18 ਸਤੰਬਰ ਨੂੰ ਕਰਵਾਏ ਜਾਣ ਵਾਲੇ ਪਸ਼ੂ ਮੇਲੇ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਇਹ ਪਸ਼ੂ ਮੇਲਾ ਫਿਰੋਜ਼ਪੁਰ ਰੋਡ ਨਵੀ ਦਾਣਾ ਮੰਡੀ ਫ਼ਰੀਦਕੋਟ ਵਿਖੇ ਆਯੋਜਿਤ ਕੀਤਾ ਜਾਵੇਗਾ।

ਸ. ਸੇਖੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪਸ਼ੂ ਮੇਲੇ ਵਿੱਚ ਮੱਝਾਂ, ਗਾਵਾਂ ਬੱਕਰੀਆਂ ਆਦਿ ਦੇ ਨਸਲੀ ਮੁਕਾਬਲਿਆਂ ਤੋਂ ਇਲਾਵਾ ਊਠਾਂ,ਬਲਦਾਂ ਅਤੇ ਕੁੱਤਿਆਂ ਦੀਆਂ ਦੌੜਾਂ ਆਦਿ ਖਿੱਚ ਦਾ ਕੇਂਦਰ ਹੋਣਗੀਆਂ। ਇਸ ਤੋਂ ਇਲਾਵਾ ਮੱਝਾਂ, ਗਾਵਾਂ ਆਦਿ ਦੇ ਦੁੱਧ ਚੁਆਈ ਮੁਕਾਬਲੇ ਵੀ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਜਿਹੜੀਆਂ ਵੀ ਸੰਸਥਾਵਾਂ ਇਸ ਵਿੱਚ ਭਾਗ ਲੈਣਗੀਆਂ ਉਨ੍ਹਾਂ ਲਈ 20 ਤੋਂ ਵੱਧ ਪਸ਼ੂ ਲਿਆਉਣੇ ਜ਼ਰੂਰੀ ਹੋਣਗੇ। ਉਨ੍ਹਾਂ ਕਿਹਾ ਕਿ ਪਸ਼ੂ ਪਾਲਕਾਂ  ਲਈ ਖਾਣੇ ਅਤੇ ਰਹਿਣ ਦੇ ਨਾਲ-ਨਾਲ ਪਸ਼ੂਆਂ ਲਈ ਪਾਣੀ ਅਤੇ ਹਰੇ ਚਾਰੇ ਦਾ ਪ੍ਰਬੰਧ ਵੀ ਕੀਤਾ ਜਾਵੇਗਾ।

ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਪਸ਼ੂ ਮੇਲੇ ਨੂੰ ਸਫਲ ਬਣਾਉਣ ਲਈ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤ ਕੀਤੀ।

ਉਨ੍ਹਾਂ ਕਿਹਾ ਕਿ ਬਾਬਾ ਫਰੀਦ ਆਗਮਨ ਪੁਰਬ ਮਨਾਉਣ ਲਈ ਵੀ  ਤਿਆਰੀਆਂ ਜਿਲ੍ਹਾ ਪ੍ਰਸ਼ਾਸਨ ਤੇ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਇਸ ਮੌਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸ. ਸੁਰਜੀਤ ਸਿੰਘ ਮੱਲ, ਡਾ. ਜਸਵਿੰਦਰ ਗਰਗ ਏ.ਡੀ, ਚੀਫ ਐਗਰੀਕਲਚਰ ਅਫਸਰ ਡਾ. ਕੁਲਵੰਤ ਸਿੰਘ , ਬਲਾਕ ਖੇਤੀਬਾੜੀ ਅਫਸਰ ਡਾ. ਕੁਲਦੀਪ ਸਿੰਘ ਸੇਖੋ,ਗੁਰਪ੍ਰੀਤ ਸਿੰਘ , ਮਨਜੀਤ ਸਿੰਘ ਅਤੇ ਸਮੂਹ ਵੈਟਨਰੀ ਅਫਸਰ , ਸਮੂਹ ਸਟਾਫ ਪਸ਼ੂ ਪਾਲਣ ਆਦਿ ਹਾਜ਼ਰ ਸਨ।


Posted

in

,

by

Tags:

Comments

Leave a Reply

Your email address will not be published. Required fields are marked *