ਫਾਜ਼ਿਲਕਾ, 12 ਜੁਲਾਈ
ਬੀਤੇ ਦਿਨੀ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਧੋਬੀ ਘਾਟ ਮੁਹੱਲੇ ਦੀ ਵਿਜ਼ਿਟ ਕੀਤੀ ਗਈ ਜਿਸ ਦੌਰਾਨ ਮੁਹੱਲੇ ਵਿਖੇ ਸਾਫ—ਸਫਾਈ ਦੀ ਲੋੜ ਜਾਪਦੀ ਸੀ। ਵਿਜਿਟ ਉਪਰੰਤ ਮੁਹੱਲੇ ਦੀ ਸਾਫ—ਸਫਾਈ ਦਾ ਕੰਮ ਸ਼ੁਰੂ ਹੋ ਗਿਆ ਹੈ।ਉਨ੍ਹਾਂ ਨਗਰ ਕੌਂਸਲ ਅਧਿਕਾਰੀਆਂ ਨੁੰ ਆਦੇਸ਼ ਦਿੰਦਿਆਂ ਕਿਹਾ ਕਿ ਸ਼ਹਿਰ ਅੰਦਰ ਗੰਦਗੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਵਿਧਾਇਕ ਫਾਜ਼ਿਲਕਾ ਸੀ੍ਰ ਸਵਨਾ ਨੇ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸ਼ਹਿਰ ਅੰਦਰ ਸਾਫ—ਸਫਾਈ ਅਤੇ ਸੀਵਰੇਜ਼ ਸਿਸਟਮ ਨੂੰ ਨਿਰਵਿਘਨ ਚਲਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਾਰੇ ਮੁਹੱਲਿਆਂ ਤੇ ਵਾਰਡਾਂ ਵਿਚ ਸਾਫ—ਸਫਾਈ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਵੱਖ—ਵੱਖ ਏਰੀਆ ਦਾ ਦੌਰਾ ਕਰ ਰਹੇ ਹਨ ਜਿਥੇ ਕਿਥੇ ਸਾਫ—ਸਫਾਈ ਨੂੰ ਲੈ ਕੇ ਕੋਈ ਕਮੀ ਨਜਰ ਆਉਂਦੀ ਹੈ ਤਾਂ ਉਥੇ ਨਾਲੋ—ਨਾਲ ਅਧਿਕਾਰੀਆਂ ਨੂੰ ਭੇਜ਼ ਕੇ ਸਾਫ—ਸਫਾਈ ਕਰਵਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਕਿ ਸ਼ਹਿਰ ਦੇ ਵਸਨੀਕਾਂ ਨੂੰ ਸੀਵਰੇਜ਼ ਸਿਸਟਮ ਸਬੰਧੀ ਕੋਈ ਦਿੱਕਤ ਨਹੀ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜਿਥੇ ਕਿਥੇ ਵੀ ਸੀਵਰੇਜ਼ ਸਿਸਟਮ ਵਿਚ ਰੁਕਾਵਟ ਪੇਸ਼ ਆਉਂਦੀ ਹੈ ਤਾਂ ਨਾਲੋ—ਨਾਲ ਠੀਕ ਕਰਵਾਈ ਜਾਵੇ। ਉਨ੍ਹਾਂ ਲੋਕਾਂ ਨੁੰ ਵੀ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਦੀ ਸਾਫ—ਸਫਾਈ ਰੱਖਣ ਵਿਚ ਉਹ ਵੀ ਆਪਣਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਕੂੜਾ ਕਰਕਟ ਨੂੰ ਡਸਟਬਿਨਾਂ ਵਿਚ ਪਾਇਆ ਜਾਵੇ, ਸੜਕਾਂ *ਤੇ ਨਾ ਸੁਟਿਆ ਜਾਵੇ। ਉਨ੍ਹਾਂ ਕਿਹਾ ਕਿ ਸੜਕਾਂ *ਤੇ ਕੂੜਾ ਸੁੱਟਨ ਨਾਲ ਜਿਥੇ ਸ਼ਹਿਰ ਦੀ ਦਿਖ *ਚ ਬੁਰਾ ਅਸਰ ਪੈਂਦਾ ਹੈ ਉਥੇ ਸੀਵਰੇਜ਼ ਸਿਸਟਮ ਵਿਚ ਵੀ ਰੁਕਾਵਟ ਪੈਦਾ ਹੁੰਦੀ ਹੈ।
ਵਿਜ਼ਿਟ ਮੌਕੇ ਬਲਾਕ ਪ੍ਰਧਾਨ ਭਜਨ ਲਾਲ, ਬਬੂ ਚੇਤੀਵਾਲ, ਸਤਪਾਲ ਭੂਸਰੀ, ਕਾਕਾ ਡੋਗਰਾ, ਐਮ.ਸੀ. ਸ਼ਾਮ ਲਾਲ ਗਾਂਧੀ, ਅਮਨ ਦੁਰੇਜਾ, ਸੋਮਾ ਰਾਣੀ ਆਦਿ ਮੌਜੂਦ ਸੀ।

Leave a Reply

Your email address will not be published. Required fields are marked *