ਫਾਜ਼ਿਲਕਾ 14 ਜਨਵਰੀ
ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ  ਨੇ ਵਿਆਹ ਮਗਰੋਂ ਆਪਣੀ ਪਹਿਲੀ ਲੋਹੜੀ ਇਥੋਂ ਦੇ ਅੰਤਰਰਾਸ਼ਟਰੀ ਭਾਰਤ-ਪਾਕਿ ਸਾਦਕੀ ਬਾਰਡਰ ਵਿਖੇ ਪਹੁੰਚ ਕੇ ਸਰਹੱਦਾਂ ਦੀ ਰਾਖੀ ਕਰਨ ਵਾਲੇ ਜਵਾਨਾਂ ਨਾਲ ਮਨਾਈ | ਇਸ ਮੌਕੇ ਉਨ੍ਹਾਂ ਕਿਹਾ ਕਿ ਜਵਾਨਾ ਦਾ ਅਥਾਹ ਜੋਸ਼ ਤੇ ਜਿੰਦਾਦਿਲੀ ਦਾ  ਕੋਈ ਜਵਾਬ ਨਹੀਂ ਹੈ | ਇਸ ਮੌਕੇ ਉਨ੍ਹਾਂ ਜਵਾਨਾਂ ਨਾਲ ਭੰਗੜਾ ਵੀ ਪਾਇਆ |
 ਇਸ ਦੌਰਾਨ ਉਨ੍ਹਾ ਜਵਾਨਾਂ ਨੁੰ ਮਿਠਾਈਆਂ ਵੀ ਭੇਟ ਕੀਤੀਆਂ।
ਵਿਧਾਇਕ ਸ੍ਰੀ ਸਵਣਾ ਨੇ ਕਿਹਾ ਕਿ ਉਹ ਆਪਣੇ-ਆਪ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਦੇਸ਼ ਪ੍ਰਤੀ ਜਜ਼ਬਾ ਰੱਖਣ ਵਾਲਿਆਂ ਵਿਚ ਪਹੁੰਚ ਕੇ ਉਹ ਆਪਣੀ ਪਹਿਲੀ ਲੋਹੜੀ ਮਨਾ ਰਹੁ ਹਨ|  ਉਨ੍ਹਾਂ ਕਿਹਾ ਕਿ ਜਵਾਨਾਂ ਦਾ  ਦੇਸ਼ ਪ੍ਰਤੀ ਪਿਆਰ ਤੇ ਜਜਬੇ ਨੂੰ ਹਰ ਕੋਈ ਸਲਾਮ ਕਰਦਾ ਹੈ। ਉਨ੍ਹਾਂ ਕਿਹਾ ਕਿ ਸਰਹੱਦਾਂ ਦੀ ਰਾਖੀ ਖਾਤਿਰ ਆਪਣੀ ਜਾਨ ਦੀ ਪਰਵਾਹ ਨਾ ਕਰਨ ਵਾਲਿਆਂ ਦਾ ਮਾਨ ਸਤਿਕਾਰ ਸਾਡੇ ਹਰ ਇਕ ਦੇ ਅੰਦਰ ਬੇਮਿਸਾਲ ਹੈ |

ਉਨ੍ਹਾਂ ਨੇ ਕਿਹਾ ਕਿ ਸਰਹੱਦਾਂ ਦੀ ਰਾਖੀ ਕਰਨ ਵਾਲੇ ਜਵਾਨਾਂ ਖਾਤਿਰ ਹੀ ਦੇਸ਼ ਦਾ ਹਰੇਕ ਨਾਗਰਿਕ ਤਿਉਹਾਰਾਂ ਨੂੰ ਬੇਖੌਫ ਆਪਣੇ ਘਰਾਂ ਵਿਚ ਮਨਾਉਂਦੇ ਹਨ। ਇਨ੍ਹਾਂ ਮਹਾਨ ਯੋਧਿਆਂ ਦੇ ਸਰਹੱਦਾਂ ’ਤੇ ਤਾਇਨਾਤੀ ਹੋਣ ਕਰਕੇ ਹੀ ਅਸੀਂ ਚੈਨ ਦੀ ਨੀਂਦ ਸੋਂਦੇ ਹਾਂ।
ਇਸ ਮੌਕੇ ਉਨ੍ਹਾਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਜਵਾਨਾਂ ਨੂੰ ਲੋਹੜੀ ਅਤੇ ਮਾਘੀ ਦੀ ਵਧਾਈ ਦਿੱਤੀ |

Leave a Reply

Your email address will not be published. Required fields are marked *