
ਮਾਨਸਾ, 09 ਫਰਵਰੀ:ਪੰਜਾਬ ਸਰਕਾਰ ਵੱਲੋਂ ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਇੱਕੋਂ ਛੱਤ ਹੇਠ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਲਗਾਏ ਜਾ ਰਹੇ ਕੈਂਪਾਂ ’ਚ ਜ਼ਿਲ੍ਹੇ ਅੰਦਰ ਹੁਣ ਤੱਕ 5774 ਤੋਂ ਵਧੇਰੇ ਨਾਗਰਿਕਾਂ ਨੇ ਲਾਭ ਲਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਦਿੱਤੀ।ਡਿਪਟੀ ਕਮਿਸ਼ਨਰ ਨੇ ਦੱਸਿਆ ਵੱਖ ਵੱਖ ਸਬ ਡਵੀਜ਼ਨਾਂ ਵਿਚ ਲਗਾਏ ਜਾ ਰਹੇ ਜਨ ਸੁਣਵਾਈ ਕੈਂਪਾਂ ’ਚ ਮੈਰਿਜ ਸਰਟੀਫਿਕੇਟ, ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਹਲਫ਼ੀਆ ਬਿਆਨ ਦੀ ਤਸਦੀਕ, ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫੇ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਉਸਾਰੀ ਕਿਰਤੀਆਂ ਦੀ ਰਜ਼ਿਸਟ੍ਰੇਸ਼ਨ, ਬੁਢਾਪਾ ਪੈਨਸ਼ਨ, ਬਿਜਲੀ ਬਿੱਲ ਦਾ ਭੁਗਤਾਨ, ਜਨਮ ਸਰਟੀਫਿਕੇਟ ਵਿੱਚ ਨਾਮ ਦਰਜ ਸਬੰਧੀ, ਮਾਲ ਰਿਕਾਰਡ ਦੀ ਜਾਂਚ, ਮੌਤ ਸਰਟੀਫਿਕੇਟ, ਕੰਪਲਸਰੀ ਮੈਰਿਜ ਐਕਟ ਅਧੀਨ ਵਿਆਹ ਦੀ ਰਜਿਸਟ੍ਰੇਸ਼ਨ, ਉਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਦਾ ਨਵੀਨੀਕਰਨ, ਪਹਿਲਾ ਰਜਿਸਟਰਡ/ਗ਼ੈਰ ਰਜਿਸਟਰਡ ਦਸਤਾਵੇਜਾਂ ਦੀਆਂ ਪ੍ਰਮਾਣਿਤ ਕਾਪੀਆਂ, ਜਨਮ ਸਰਟੀਫਿਕੇਟ ਵਿੱਚ ਦਰੁਸਤੀ, ਮੌਤ ਸਰਟੀਫਿਕੇਟ, ਪੇਂਡੂ ਇਲਾਕਾ ਸਰਟੀਫਿਕੇਟ, ਜਨਮ ਸਰਟੀਫਿਕੇਟ ਦੀਆਂ ਕਾਪੀਆਂ, ਜਨਰਲ ਜਾਤੀ ਸਰਟੀਫਿਕੇਟ ਆਦਿ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਉਨ੍ਹਾਂ ਦੱਸਿਆ ਕਿ 13 ਫਰਵਰੀ ਨੂੰ ਸਬ ਡਵੀਜ਼ਨ ਮਾਨਸਾ ’ਚ ਪਿੰਡ ਮੌਜੋ ਖੁਰਦ, ਮੌਜੋ ਕਲਾਂ ਦੇ ਪੰਚਾਇਤ ਘਰ ਵਿਖੇ 10 ਵਜੇ ਤੋਂ 12 ਵਜੇ ਤੱਕ, ਮੱਤੀ ਦੇ ਬਾਬਾ ਸਾਹਿਬ ਦਾਸ ਸੈੱਡ ਵਿਖੇ 02 ਵਜੇ ਤੋਂ 04 ਵਜੇ ਤੱਕ, ਪਿੰਡ ਗੁੜਥੜੀ ਦੇ ਪੰਚਾਇਤ ਘਰ ਵਿਖੇ 10 ਵਜੇ ਤੋਂ 12 ਵਜੇ ਤੱਕ, ਭੀਖੀ ਦੇ ਵਾਰਡ ਨੰਬਰ 1, 2 ਅਤੇ 3 ਲਈ ਸ਼ਿਵਜੀ ਮੰਦਿਰ ਵਿਖੇ 2 ਵਜੇ ਤੋਂ 4 ਵਜੇ ਤੱਕ ਕੈਂਪ ਲਗਾਏ ਜਾਣਗੇ। ਇਸੇ ਤਰ੍ਹਾਂ ਸਬ ਡਵੀਜ਼ਨ ਬੁਢਲਾਡਾ ’ਚ ਪਿੰਡ ਕੁਲਰੀਆਂ ਦੇ ਮਗਨਰੇਗਾ ਭਵਨ ਵਿਖੇ 10 ਵਜੇ ਤੋਂ 12:30 ਵਜੇ ਤੱਕ, ਧਰਮਪੁਰਾ ਦੀ ਰਵਿਦਾਸੀਆ ਧਰਮਸ਼ਾਲਾ ਵਿਖੇ 2 ਵਜੇ ਤੋਂ 04:30, ਗੋਰਖਨਾਥ ਦੇ ਗੁਰੂ ਘਰ ਵਿਖੇ 10 ਵਜੇ ਤੋਂ 12:30 ਵਜੇ ਤੱਕ, ਪਿੰਡ ਮੰਡੇਰ ਦੀ ਰਵਿਦਾਸੀਆ ਧਰਮਸ਼ਾਲਾ ਵਿਖੇ 2 ਵਜੇ ਤੋਂ 04:30 ਵਜੇ ਤੱਕ ਅਤੇ ਬੁਢਲਾਡਾ ਦੇ ਵਾਰਡ ਨੰਬਰ 7,8 ਅਤੇ 9 ਲਈ ਸ੍ਰੀ ਭਵਨ ਵਿਖੇ 10 ਵਜੇ ਤੋਂ 2 ਵਜੇ ਤੱਕ ਅਤੇ ਸਬ ਡਵੀਜ਼ਨ ਸਰਦੂਲਗੜ੍ਹ ’ਚ ਵਾਰਡ ਨੰਬਰ 6 ਸਰਦੂਲਗੜ੍ਹ ਵਿਖੇ 11 ਵਜੇ ਤੋਂ 01 ਵਜੇ ਤੱਕ, ਪਿੰਡ ਆਹਲੂਪੁਰ ਵਿਖੇ 10 ਵਜੇ ਤੋਂ 12 ਵਜੇ ਤੱਕ, ਧਿਗਾਣਾ ਵਿਖੇ 02 ਵਜੇ ਤੋਂ 04 ਵਜੇ ਤੱਕ, ਝੰਡੂਕੇ ਵਿਖੇ 10 ਵਜੇ ਤੋਂ 12 ਵਜੇ ਤੱਕ ਅਤੇ ਪਿੰਡ ਹੀਰਕੇ ਵਿਖੇ 02 ਵਜੇ ਤੋਂ 04 ਵਜੇ ਤੱਕ ਕੈਂਪ ਲਗਾਏ ਜਾਣਗੇ।