ਮੋਗਾ 26 ਜੁਲਾਈ:
ਫਤਹਿਗੜ੍ਹ ਪੰਜਤੂਰ ਕਸਬੇ ਦੇ ਚੋਟੀਆਂ ਰੋਡ ਫਿਰਨੀ ਤੇ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਬਣਿਆ ਨਾਲਾ ਟੁੱਟਣ ਨਾਲ ਲੋਕਾਂ ਨੂੰ ਆ ਰਹੀ ਮੁਸ਼ਕਿਲ ਦਾ ਤੁਰੰਤ ਪ੍ਭਾਵ ਨਾਲ ਹਲ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਕਾਰਜ਼ ਸਾਧਕ ਅਫਸਰ ਨਗਰ ਪੰਚਾਇਤ ਫਤਹਿਗੜ੍ਹ ਪੰਜਤੂਰ ਅਮਰਿੰਦਰ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਦੇ ਨਿਰਦੇਸ਼ਾਂ ਤੇ ਇਲਾਕੇ ਦੇ ਲੋਕਾਂ ਨੂੰ ਬਰਸਾਤਾਂ ਦੌਰਾਨ ਕੋਈ ਦਿੱਕਤ ਨਾ ਆਵੇ, ਨਗਰ ਪੰਚਾਇਤ ਦੇ ਕਰਮਚਾਰੀਆਂ ਨੇ ਆਰਜ਼ੀ ਤੌਰ ਤੇ ਪਾਣੀ ਦੀ ਨਿਕਾਸੀ ਲਈ ਪਾਈਪ ਪਾ ਦਿੱਤੀ ਹੈ ਜਿਸ ਨਾਲ ਮਹੁੱਲਾ ਨਿਵਾਸੀਆਂ ਨੂੰ ਕੋਈ ਸਮੱਸਿਆ ਪੇਸ਼ ਨਹੀਂ ਆਵੇਗੀ ਅਤੇ ਨਾਲੇ ਦੇ ਪਾਣੀ ਦੀ ਨਿਕਾਸੀ ਸੁਖਾਲੇ ਹੁੰਦੀ ਰਹੇਗੀ। ਉਨ੍ਹਾਂ ਦੱਸਿਆ ਨਾਲੇ ਦੀ ਰਿਪੇਅਰ ਜਲਦੀ ਕਰਵਾ ਦਿੱਤੀ ਜਾਵੇਗੀ।
