ਸਰਕਾਰੀ ਕਾਲਜ ਰੋਪੜ ਵਿਖੇ ਰੋਟਰੀ ਕਲੱਬ ਰੂਪਨਗਰ ਵੱਲੋਂ ਬ੍ਰੈਸਟ ਕੈਂਸਰ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ

ਰੂਪਨਗਰ, 06 ਫਰਵਰੀ: ਸਰਕਾਰੀ ਕਾਲਜ ਰੋਪੜ ਵਿਖੇ ਰੋਟਰੀ ਕਲੱਬ ਰੂਪਨਗਰ ਵੱਲੋਂ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਕਾਲਜ ਦੇ ਰੈੱਡ ਰਿਬਨ ਕਲੱਬ ਅਤੇ ਐਚ.ਈ.ਆਈ.ਐਸ. ਵਿਭਾਗ ਦੇ ਸਹਿਯੋਗ ਨਾਲ ਬ੍ਰੈਸਟ ਕੈਂਸਰ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। 

ਪ੍ਰੋਗਰਾਮ ਦੀ ਸ਼ੁਰੂਆਤ ਪ੍ਰੋ. ਮੀਨਾ ਕੁਮਾਰੀ ਵੱਲੋਂ ਆਏ ਹੋਏ ਮਹਿਮਾਨਾਂ ਦੇ ਸਵਾਗਤ ਨਾਲ ਕੀਤੀ ਗਈ ਅਤੇ ਰੋਟਰੀ ਕਲੱਬ ਵੱਲੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਦੀ ਸ਼ਲਾਘਾ ਕੀਤੀ ਗਈ। 

ਇਸ ਪ੍ਰੋਗਰਾਮ ਦੇ ਮੌਕੇ ਮੁੱਖ ਵਕਤਾ ਰੋਟੇਰੀਅਨ ਡਾ. ਮਨਪ੍ਰੀਤ ਕੌਰ ਨੇ ਬ੍ਰੈਸਟ ਕੈਂਸਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਕੈਂਸਰ ਦੇ ਲੱਛਣ, ਸਮੇਂ ਸਿਰ ਜਾਂਚ ਦੀ ਮਹੱਤਤਾ, ਸਵੈ-ਜਾਂਚ, ਸ਼ੁਰੂਆਤੀ ਪੜਾਅ ‘ਚ ਪਛਾਣ ਅਤੇ ਇਲਾਜ ਬਾਰੇ ਜਾਗਰੂਕ ਕੀਤਾ। ਉਨ੍ਹਾਂ ਨੇ ਕਿਹਾ ਕਿ ਡਰ ਜਾਂ ਝਿਜਕ ਕਾਰਨ ਜਾਂਚ ਟਾਲਣੀ ਨਹੀਂ ਚਾਹੀਦੀ ਅਤੇ ਸਿਹਤਮੰਦ ਜੀਵਨਸ਼ੈਲੀ, ਸੰਤੁਲਿਤ ਖੁਰਾਕ ਤੇ ਨਿਯਮਿਤ ਮੈਡੀਕਲ ਚੈਕਅੱਪ ਅਪਣਾਉਣੇ ਚਾਹੀਦੇ ਹਨ। 

ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਰੈੱਡ ਰਿਬਨ ਕਲੱਬ ਦੇ ਡਾ. ਅਨੂ ਸ਼ਰਮਾ, ਪ੍ਰੋ. ਜਗਜੀਤ ਸਿੰਘ ਅਤੇ ਐਚ.ਈ.ਆਈ.ਐਸ. ਵਿਭਾਗ ਦੇ ਸਕੱਤਰ ਪ੍ਰੋ. ਸ਼ਮਿੰਦਰ ਕੌਰ, ਪ੍ਰੋ. ਜੁਪਿੰਦਰ ਕੌਰ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਨਵਜੋਤ ਕੌਰ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਲੱਛਮੀ, ਪ੍ਰੋ. ਹਰਸਿਮਰਤ ਕੌਰ, ਸਮੂਹ ਸਟਾਫ ਮੈਂਬਰ ਅਤੇ ਵਲੰਟੀਅਰਾਂ ਵੱਲੋਂ ਅਹਿਮ ਯੋਗਦਾਨ ਦਿੱਤਾ ਗਿਆ ਅਤੇ ਅਧਿਆਪਕਾ ਅਤੇ ਵਿਦਿਆਰਥੀਆਂ ਨਾਲ ਵੱਖ-ਵੱਖ ਪ੍ਰਸ਼ਨ ਪੁੱਛੇ ਗਏ। 

ਕਲੱਬ ਦੇ ਪ੍ਰਧਾਨ ਸੁਧੀਰ ਸ਼ਰਮਾ ਨੇ ਕਾਲਜ ਵਿੱਚ ਇਸ ਤਰ੍ਹਾਂ ਦੇ ਸਿਹਤ ਸਬੰਧੀ ਪ੍ਰੋਗਰਾਮ ਕਾਲਜ ਵਿੱਚ ਕਰਵਾਉਣ ਦਾ ਵਾਅਦਾ ਕੀਤਾ। ਰਿਟਾ. ਪ੍ਰਿੰਸੀਪਲ ਉਸ਼ਾ ਭਾਟੀਆ ਵੱਲੋਂ ਜੋ ਕਿ ਪਿਛਲੇ ਦੋ ਸਾਲਾ ਤੋਂ ਬ੍ਰੈਸਟ ਕੈਂਸਰ ਨਾਲ ਪੀੜਤ ਸਨ ਉਨਾਂ ਨੇ ਵਿਦਿਆਰਥਣਾਂ ਨੂੰ ਅਜਿਹੀ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ। 

ਇਸ ਮੌਕੇ ਰੋਟਰੀ ਕਲੱਬ ਰੂਪਨਗਰ ਦੇ ਮੈਂਬਰ ਜੇ.ਕੇ. ਭਾਟੀਆ, ਵੰਦਨਾ ਸ਼ਰਮਾ, ਅਸ਼ੋਕ ਚੱਢਾ, ਸੁਮਨ ਤਿਆਗੀ, ਡਾ. ਆਈ.ਐਸ. ਤਿਆਗੀ, ਨੀਤਾ ਚੱਢਾ, ਅਤੇ ਸਕੱਤਰ ਰੋਟੇਰੀਅਨ ਡਾ. ਅੰਕੁਰ ਵਾਹੀ ਹਾਜ਼ਰ ਰਹੇ।


Posted

in

, ,

by

Comments

Leave a Reply

Your email address will not be published. Required fields are marked *