ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੈਡਮ ਜਤਿੰਦਰ ਕੌਰ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਦੀ ਰਹਿਨੁਮਾਈ ਹੇਠ 3 ਨਵੇਂ ਕਾਨੂੰਨਾਂ, ਭਾਰਤੀਯ ਨਯਾਯ ਸਹਿਂਤਾ, 2023, ਭਾਰਤੀਯ ਨਾਗਰਿਕ ਸੁਰਕਸ਼ਾ ਸਹਿਂਤਾ, 2023 ਅਤੇ ਭਾਰੀਤਯ ਸਾਕਸ਼ਯ ਅਧਿਨਿਯਮ, 2023 ਸਬੰਧਤ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਇਹ ਸੈਮੀਨਾਰ ਜੂਡੀਸ਼ਲ ਕੋਰਟ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਲਗਾਇਆ ਗਿਆ, ਜਿਸ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਮੈਡਮ ਪ੍ਰਗਿਆ ਜੈਨ, ਫਾਜ਼ਿਲਕਾ ਹੈੱਡਕੁਆਰਟਰ ਦੇ ਜੱਜ ਸਾਹਿਬਾਨ ਸ੍ਰੀ ਅਜੀਤ ਪਾਲ ਸਿੰਘ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਾਜ਼ਿਲਕਾ ਸ੍ਰੀ ਜਾਪਿੰਦਰ ਸਿੰਘ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਾਜ਼ਿਲਕਾ ਸ੍ਰੀ ਦਰਬਾਰੀ ਲਾਲ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਤੇਜ ਪ੍ਰਤਾਪ ਸਿੰਘ ਰੰਧਾਵਾ, ਸਿਵਿਲ ਜੱਜ (ਸੀ. ਡੀ.) ਫਾਜ਼ਿਲਕਾ, ਸ. ਅਮਨਪ੍ਰੀਤ ਸਿੰਘ, ਚੀਫ ਜੁਡੀਸ਼ੀਅਲ ਮੈਜਿਸਟਰੇਟ/ਸਿਵਿਲ ਜੱਜ (ਸੀ. ਡੀ.)—ਕਮ—ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਮੈਡਮ ਅਮਨਦੀਪ ਕੌਰ, ਚੀਡ ਜੁਡੀਸ਼ੀਅਲ ਮੈਜਿਸਟ੍ਰੇਟ ਫਾਜ਼ਿਲਕਾ ਸ਼੍ਰੀ ਹਰਪ੍ਰੀਤ ਸਿੰਘ, ਵਧੀਕ ਸਿਵਿਲ ਜੱਜ (ਸੀ.ਡੀ.) ਫਾਜ਼ਿਲਕਾ ਮੈਡਮ ਸੰਦੀਪ ਕੌਰ, ਸਿਵਿਲ ਜੱਜ (ਜੇ.ਡੀ.) ਫਾਜ਼ਿਲਕਾ ਸ਼੍ਰੀ ਪਰਵੀਨ ਸਿੰਘ, ਸਿਵਿਲ ਜੱਜ (ਜੇ.ਡੀ.) ਫਾਜ਼ਿਲਕਾ ਅਬੋਹਰ ਤੋਂ ਜੱਜ ਸਾਹਿਬਾਨ ਸ੍ਰੀ ਸਤੀਸ਼ ਕੁਮਾਰ ਸ਼ਰਮਾ, ਵਧੀਕ ਸਿਵਿਲ ਜੱਜ (ਸੀ.ਡੀ.) ਸ੍ਰੀ ਜਗਵਿੰਦਰ ਸਿੰਘ, ਸਿਵਿਲ ਜੱਜ (ਜੇ.ਡੀ.) ਸ੍ਰੀ ਸੁਖਮਨਦੀਪ ਸਿੰਘ, ਸਿਵਿਲ ਜੱਜ (ਜੇ.ਡੀ.) ਸ੍ਰੀਮਤੀ ਨਵਨੀਤ ਕੌਰ, ਸਿਵਿਲ ਜੱਜ (ਜੇ.ਡੀ.) ਅਤੇ ਜਲਾਲਾਬਾਦ ਤੋਂ ਸ੍ਰੀ ਹੇਮ ਅੰਮ੍ਰਿਤ ਮਾਹੀ, ਵਧੀਕ ਸਿਵਿਲ ਜੱਜ (ਸੀ.ਡੀ.) ਫਾਜ਼ਿਲਕਾ ਦੇ ਸਰਕਾਰੀ ਵਕੀਲ, ਜ਼ਿਲ੍ਹਾ ਫਾਜ਼ਿਲਕਾ ਦੇ ਬਾਰ-ਐਸੋਸੀਏਸ਼ਨ ਦੇ ਵਕੀਲ, ਐਸ.ਐੱਚ,ਓ ਅਤੇ ਹੋਰ ਪੁਲਿਸ ਕਰਮਚਾਰੀ ਮੌਜੂਦ ਰਹੇ।

          ਇਸ ਮੌਕੇ ਸ੍ਰੀ ਅਜੀਤ ਪਾਲ ਸਿੰਘ ਮਾਣਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਾਜ਼ਿਲਕਾ ਨੇ ਭਾਰੀਤਯ ਸਾਕਸ਼ਯ ਅਧਿਨਿਯਮ 2023, ਮੈਡਮ ਸ਼ਿਖਾ ਢੱਲ ਜੀ ਨੇ ਭਾਰਤੀਯ ਨਯਾਯ ਸਹਿਂਤਾ 2023, ਸ੍ਰੀ ਉਦੇਵੀਰ ਕੰਬੋਜ ਵਕੀਲ ਸਾਹਿਬਾਨ ਨੇ ਭਾਰਤੀਯ ਨਾਗਰਿਕ ਸੁਰਕਸ਼ਾ ਸਹਿਂਤਾ 2023 ਅਤੇ ਸ੍ਰੀ ਅਸ਼ੀਸ਼ ਗੋਦਾਰਾ ਡਿਪਟੀ ਐਡਵੋਕੇਟ ਜਨਰਲ ਨੇ ਭਾਰਤੀਯ ਨਯਾਯ ਸਹਿਂਤਾ 2023 ਅਤੇ ਇੰਡੀਅਨ ਪੈਨਲ ਕੋਡ ਦੇ ਅੰਤਰ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ।

Leave a Reply

Your email address will not be published. Required fields are marked *