April 7, 2026
ਮੋਗਾ 17  ਜੂਨ:ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਮਾਨ ਅਤੇ  ਡੀ.ਜੀ.ਪੀ ਪੰਜਾਬ ਵੱਲੋ ਨਸ਼ਿਆਂ ਅਤੇ ਨਸ਼ਾ ਤਸਕਰਾਂ ਖਿਲਾਫ...
ਅੰਮ੍ਰਿਤਸਰ 17 ਜੂਨ 2024 ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ ਮਿਤੀ  19 ਜੂਨ 2024 ਨੂੰ ਪਲੈਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦੀ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਸ਼੍ਰੀਮਤੀ ਨੀਲਮ ਮਹੇ ਅੰਮ੍ਰਿਤਸਰ ਨੇ ਦੱਸਿਆ ਕਿ ਮਿਤੀ 19 ਜੂਨ 2024 ਦਿਨ ਬੁੱਧਵਾਰ ਨੂੰ ਰੋਜਗਾਰ ਕੈਂਪ ਵਿੱਚ ਕੇਅਰ ਹੈਲਥ ਇੰਸ਼ੋਰੈਂਸ, ਐਲ.ਆਈ.ਸੀ ਆਫ ਇੰਡੀਆ, ਮੁਥੂਤ ਫਾਈਨਾਂਸ ਲਿਮਿਟਿਡ ਅਤੇ ਈ ਬੇ ਵਰਗੀਆਂ ਕੰਪਨੀਆਂ ਵੱਲੋਂ ਭਾਗ ਲਿਆ ਜਾਣਾ ਹੈ।       ਇਹਨਾਂ ਸਾਰੀਆ ਕੰਪਨੀਆ ਵੱਲੋ ਯੂਨਿਟ ਮੇਨੈਜਰ, ਏਜੰਸੀ ਮੇਨੈਜਰ, ਬ੍ਰਾਂਚ ਹੈਡ, ਕਸਟਮਰ ਕੇਅਰ ਐਗਜੇਕਟਿਵ, ਵੈਬ ਡਵਲਪਰ, ਡਾਟਾ ਐਂਟਰੀ ਆਪਰੈਟਰ, ਅਕਾਉਂਟੈਂਟ, ਹੈਲਪਰ ਆਦਿ ਅਸਾਮੀਆਂ ਲਈ ਚੋਣ ਕੀਤੀ ਜਾਵੇਗੀ। ਇਹਨਾਂ ਕੰਪਨੀਆਂ ਵੱਲੋਂ 10000/- ਤੋਂ 35000/- ਪ੍ਰਤੀ ਮਹੀਨਾਂ ਤਨਖਾਹ ਦਿੱਤੀ ਜਾਵੇਗੀ। ਰੋਜਗਾਰ ਕੈਂਪ ਦਾ ਸਮਾਂ 9:30 ਤੋਂ ਸ਼ੁਰੂ ਹੋਵੇਗਾ। ਰੋਜਗਾਰ ਉੱਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ਼੍ਰੀ ਨਰੇਸ਼ ਕੁਮਾਰ  ਨੇ ਦੱਸਿਆ ਕਿ ਸਵੈ-ਰੋਜਗਾਰ ਸਬੰਧੀ ਜਾਣਕਾਰੀ ਲਈ ਇਸ ਦਫਤਰ ਵਿੱਚ ਕਿਸੇ ਵੀ ਕੰਮ ਵਾਲੇ ਦਿਨ ਵਿਜਿਟ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਹੋਰ ਵਧੇਰੇ ਜਾਣਕਾਰੀ ਲਈ ਦਫਤਰ ਦੇ ਟੈਲੀਗ੍ਰਾਮ ਪੈਜ ਨਾਲ ਜੁੜੋ ਜਾ ਦਫਤਰ ਦੇ ਮੋਬਾਇਲ ਨੰਬਰ 9915789068 ਤੇ ਸੰਪਰਕ ਕਰੋ।
ਅੰਮ੍ਰਿਤਸਰ, 17 ਜੂਨ : ਮੁਸਲਿਮ ਭਾਈਚਾਰੇ ਦਾ ਮੁੱਖ ਤਿਉਹਾਰ ਈਦ-ਉਲ-ਅਜ਼ਹਾ ਯਾਨੀ ਬਕਰੀਦ ਸੋਮਵਾਰ ਨੂੰ ਮਨਾਈ ਗਈ। ਅੰਮ੍ਰਿਤਸਰ ਦੀਆਂ ਵੱਖ-ਵੱਖ ਮਸਜਿਦਾਂ ਅਤੇ ਈਦਗਾਹਾਂ ਵਿਚ ਵੀ ਨਮਾਜ਼ ਅਦਾ ਕੀਤੀ ਗਈ, ਜਿਸ ਵਿਚ ਆਪਸੀ ਸਦਭਾਵਨਾ, ਤਰੱਕੀ ਆਦਿ ਦੀ ਕਾਮਨਾ ਕੀਤੀ ਗਈ ਸੀ।  ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ: ਅਜੇ ਗੁਪਤਾ ਨੇ ਹਾਲ ਬਾਜ਼ਾਰ ਸਥਿਤ ਜਾਮਾ ਮਸਜਿਦ, ਹੋਟਲ ਰਮਾਦਾ ਦੇ ਸਾਹਮਣੇ ਸਥਿਤ ਮਸਜਿਦ ਅਤੇ ਬਾਜ਼ਾਰ ਸਿਰਕੀਬੰਦਾ ਸਥਿਤ ਮਸਜਿਦ ਦਾ ਦੌਰਾ ਕਰਕੇ ਮੁਸਲਿਮ ਭਾਈਚਾਰੇ ਨੂੰ ਬਕਰੀਦ ਦੀ ਵਧਾਈ ਦਿੱਤੀ।  ਇਸ ਮੌਕੇ ਵਿਧਾਇਕ ਡਾ: ਗੁਪਤਾ ਨੇ ਕਿਹਾ ਕਿ ਬਕਰੀਦ ਮੁਸਲਮਾਨਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ। ਉਨ੍ਹਾਂ ਕਿਹਾ ਕਿ ਇਸਲਾਮ ਧਰਮ ਵਿੱਚ ਬਕਰੀਦ ਦਾ ਦਿਨ ਕੁਰਬਾਨੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।  ਉਨ੍ਹਾਂ ਕਿਹਾ ਕਿ ਪੈਗੰਬਰ ਹਜ਼ਰਤ ਇਬਰਾਹੀਮ ਨੇ ਆਪਣੇ ਆਪ ਨੂੰ ਅੱਲ੍ਹਾ ਦੀ ਇਬਾਦਤ ਲਈ ਸਮਰਪਿਤ ਕਰ ਦਿੱਤਾ ਸੀ।  ਹਾਲ ਬਜ਼ਾਰ ਜਾਮਾ ਮਸਜਿਦ ਵਿਖੇ ਯੂਸਫ ਖਾਨ ਨੇ ਵਿਧਾਇਕ ਡਾ: ਗੁਪਤਾ ਦਾ ਮੂੰਹ ਮਿੱਠਾ ਕਰਵਾਇਆ ਅਤੇ ਧੰਨਵਾਦ ਕੀਤਾ। ਹੋਟਲ ਰਮਦਾ ਸਾਹਮਣੇ ਮਸਜਿਦ ਵਿਖੇ ਆਉਣ ‘ਤੇ ਖੁਰਸ਼ੀਦ ਅਹਿਮਦ ਨੇ ਵਿਧਾਇਕ ਡਾ: ਗੁਪਤਾ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ।