ਪੁਲਿਸ ਵੱਲੋਂ ਨਸ਼ਾ ਸਪਲਾਈ ਦੇ ਅੰਤਰਰਾਜੀ ਰੈਕਟ ਦਾ ਪਰਦਾਫਾਸ਼; 02 ਮੁਲਜ਼ਮ ਕਾਬੂ; 01 ਕਿੱਲੋ 50 ਗ੍ਰਾਮ ਹੈਰੋਇਨ ਬ੍ਰਾਮਦ

ਸੰਗਰੂਰ, 27 ਜੁਲਾਈ

ਸ਼੍ਰੀ ਸਰਤਾਜ ਸਿੰਘ ਚਾਹਲ, ਆਈ.ਪੀ.ਐਸ.,
ਐਸ.ਐਸ.ਪੀ. ਸੰਗਰੂਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਨਸ਼ੇ ਸਪਲਾਈ ਦੇ ਅੰਤਰਰਾਜੀ ਰੈਕਟ ਦਾ ਪਰਦਾਫਾਸ ਕਰ ਕੇ 02 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ 01 ਕਿੱਲੋ 50 ਗ੍ਰਾਮ ਹੈਰੋਇਨ ਬ੍ਰਾਮਦ ਕਰਵਾਈ ਗਈ ਹੈ।

ਸ਼੍ਰੀ ਚਾਹਲ ਨੇ ਦੱਸਿਆ ਕਿ ਮਿਤੀ 22.07.2025 ਨੂੰ ਕਥਿਤ ਦੋਸ਼ੀ ਰਵੀ ਵਾਸੀ ਜਾਖਲ ਜ਼ਿਲ੍ਹਾ ਫਤਿਆਬਾਦ (ਹਰਿਆਣਾ) ਨੂੰ 50 ਗ੍ਰਾਮ ਹੈਰੋਇਨ/ਚਿੱਟਾ ਸਮੇਤ ਕਾਬੂ ਕਰ ਕੇ ਮੁਕੱਦਮਾ ਨੰਬਰ 173 ਮਿਤੀ 22.07.2025 ਅ/ਧ 21/61/85 NDPS Act ਥਾਣਾ ਲਹਿਰਾ ਦਰਜ ਰਜਿਸਟਰ ਕਰ ਕੇ ਤਫਤੀਸ਼ ਅਮਲ ਵਿੱਚ ਲਿਆ ਕੇ ਕਥਿਤ ਦੋਸ਼ੀ ਰਵੀ ਉਕਤ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਗਈ, ਜਿਸ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਹ ਇਹ ਹੈਰੋਇਨ/ਚਿੱਟਾ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਹਰਵਿੰਦਰ ਸਿੰਘ ਉਰਫ ਨਿੰਦਾ ਵਾਸੀ ਪਿੰਡ ਚੀਚਾ ਥਾਣਾ ਘਰਿੰਡਾ ਜ਼ਿਲ੍ਹਾ ਅੰਮ੍ਰਿਤਸਰ ਪਾਸੋਂ ਖਰੀਦ ਕੇ ਲੈ ਕੇ ਆਉਂਦਾ ਹੈ ਅਤੇ ਅੱਗੇ ਵੇਚਦਾ ਹੈ। ਜਿਸ ਦੇ ਅਧਾਰ ‘ਤੇ ਹਰਪ੍ਰੀਤ ਸਿੰਘ ਉਰਫ ਹੈਪੀ ਉਕਤ ਨੂੰ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਗਿਆ।

ਦੌਰਾਨੇ ਤਫਤੀਸ਼ ਸ੍ਰੀ ਦਵਿੰਦਰ ਅੱਤਰੀ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਨਿਗਰਾਨੀ ਹੇਠ ਸ੍ਰੀ ਦੀਪਇੰਦਰਪਾਲ ਸਿੰਘ ਜੇਜੀ ਉਪ ਕਪਤਾਨ ਪੁਲਿਸ ਸਬ ਡਵੀਜਨ ਲਹਿਰਾ ਦੀ ਅਗਵਾਈ ਹੇਠ ਇੰਸਪੈਕਟਰ ਸੰਦੀਪ ਸਿੰਘ ਇੰਚਾਰਜ ਸੀ.ਆਈ.ਏ. ਬਹਾਦਰ ਸਿੰਘ ਵਾਲਾ ਅਤੇ ਥਾਣੇਦਾਰ ਕਰਮਜੀਤ ਸਿੰਘ ਮੁੱਖ ਅਫਸਰ ਥਾਣਾ ਲਹਿਰਾ ਸਮੇਤ ਪੁਲਿਸ ਪਾਰਟੀ ਦੀਆਂ ਟੀਮਾਂ ਬਣਾ ਕੇ ਰੇਡ ਕਰ ਕੇ ਕਥਿਤ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਸਮੇਤ 01 ਕਿੱਲੋ ਹੈਰੋਇਨ/ਚਿੱਟਾ ਦੇ ਕਾਬੂ ਕਰ ਕੇ ਗ੍ਰਿਫਤਾਰ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਪੁੱਛ-ਗਿੱਛ ਜਾਰੀ ਹੈ, ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਇਸ ਤੋਂ ਇਲਾਵਾ ਥਾਣਾ ਲਹਿਰਾ ਪੁਲਿਸ ਵੱਲੋਂ ਚੋਰੀ/ਖੋਹ ਦੇ 02 ਮੁਕੱਦਮੇ ਟਰੇਸ ਕਰਕੇ 05 ਕਥਿਤ ਦੋਸ਼ੀ ਗ੍ਰਿਫਤਾਰ ਕਰਕੇ ਚੋਰੀ ਦੀਆਂ 11 ਵਾਸਿੰਗ ਮਸ਼ੀਨਾਂ, 11 ਏ ਸੀ, 05 ਮੋਟਰਸਾਈਕਲ ਅਤੇ ਵਾਰਦਾਤ ਸਮੇਂ ਵਰਤੀ ਪਿੱਕਅਪ ਗੱਡੀ ਬਿਨਾਂ ਨੰਬਰੀ ਬ੍ਰਾਮਦ ਕਰਵਾਈ ਗਈ।

ਮੁਕੱਦਮਾ ਨੰਬਰ 04 ਮਿਤੀ 05.01.2025 ਅ/ਧ 331(4), 305 ਬੀ.ਐਨ.ਐਸ. ਥਾਣਾ ਲਹਿਰਾ ਬਰਖਿਲਾਫ ਨਾਮਲੂਮ ਵਿਅਕਤੀ/ਵਿਅਕਤੀਆਨ ਦਰਜ ਰਜਿਸਟਰ ਹੋਇਆ ਸੀ। ਦੌਰਾਨੇ ਤਫਤੀਸ਼ ਮੁਕੱਦਮੇ ਨੂੰ ਟਰੇਸ ਕਰਕੇ ਮਿਤੀ 11.07.2025 ਨੂੰ ਪਵਨ ਵਾਸੀ ਚੂੜਲ ਕਲਾਂ, ਮੁਨੀਸ਼ ਕੁਮਾਰ ਵਾਸੀ ਜਾਖਲ, ਹਰਦੀਪ ਸਿੰਘ ਉਰਫ ਹੈਪੀ ਮਿਸਤਰੀ ਵਾਸੀ ਬਖੋਰਾ ਕਲਾਂ, ਹਰਦੀਪ ਸਿੰਘ ਉਰਫ ਦੀਪ ਵਾਸੀ ਧਾਰਸੂਲ ਥਾਣਾ ਕੁਲਾਂ (ਹਰਿਆਣਾ) ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜਾ ਵਿੱਚੋਂ ਚੋਰੀਸ਼ੁਦਾ 11 ਵਾਸ਼ਿੰਗ ਮਸ਼ੀਨਾਂ, 11ਏ ਸੀ ਅਤੇ 01 ਮੋਟਰਸਾਈਕਲ ਸਮੇਤ ਵਾਰਦਾਤ ਸਮੇਂ ਵਰਤੀ ਪਿੱਕਅਪ ਗੱਡੀ ਬਿਨਾਂ ਨੰਬਰੀ ਬ੍ਰਾਮਦ ਕਰਵਾਈ ਗਈ।

ਇਸੇ ਤਰਾਂ ਮੁਕੱਦਮਾ ਨੰਬਰ 160 ਮਿਤੀ 02.10.2024 ਅ/ਧ 304, 3(5) ਬੀ.ਐਨ. ਐਸ. ਥਾਣਾ ਲਹਿਰਾ ਨੂੰ ਟਰੇਸ ਕਰ ਕੇ ਕਥਿਤ ਦੋਸ਼ੀ ਲਵਪ੍ਰੀਤ ਸਿੰਘ ਉਰਫ ਲਵੀ ਵਾਸੀ ਹਮੀਰਗੜ੍ਹ ਥਾਣਾ ਮੂਨਕ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀਸ਼ੁਦਾ 04 ਮੋਟਰਸਾਈਕਲ ਬ੍ਰਾਮਦ ਕੀਤੇ ਗਏ। ਤਫਤੀਸ਼ ਜਾਰੀ ਹੈ, ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *