ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਤਾਬਦੀ ਮਨਾਉਣ ਸੰਬੰਧੀ ਸੁਝਾਅ ਲੈਣ ਲਈ ਭਾਈ ਬਲਦੀਪ ਸਿੰਘ ਜੀ ਅਤੇ ਬੀਬੀ ਨਵਪ੍ਰੀਤ ਕੌਰ ਨਾਲ ਮੀਟਿੰਗ ਕੀਤੀ

ਚੰਡੀਗੜ੍ਹ, 26 ਜੂਨ 2025:
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਤਾਬਦੀ ਮਨਾਉਣ ਸੰਬੰਧੀ ਸੁਝਾਅ ਲੈਣ ਲਈ ਸੈਨ ਫਰਾਂਸਿਸਕੋ ਤੋਂ ਬੀਬੀ ਨਵਪ੍ਰੀਤ ਕੌਰ ਅਤੇ ਭਾਈ ਬਲਦੀਪ ਸਿੰਘ ਜੀ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਬੀਬੀ ਨਵਪ੍ਰੀਤ ਕੌਰ ਨੇ ‘ ਗਾਵਨੀ ‘ ਅਧੀਨ ਪ੍ਰਸਤਾਵ ਦਿੱਤਾ ਜਿਸ ਵਿੱਚ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਵੱਖ-ਵੱਖ ਦੇਸ਼ਾਂ ਦੀਆਂ 31 ਮਹਿਲਾ ਰਾਗੀਆਂ ਦੁਆਰਾ 31 ਰਾਗਾਂ ਦਾ ਉਚਾਰਨ ਕੀਤਾ ਜਾਵੇਗਾ। ਧਾਰਮਿਕ ਆਜ਼ਾਦੀ, ਬਹੁਲਵਾਦ ਅਤੇ ਮਨੁੱਖੀ ਮਾਣ ਲਈ ਗੁਰੂ ਸਾਹਿਬ ਦੀ ਬੇਮਿਸਾਲ ਕੁਰਬਾਨੀ ਵਿਸ਼ਵ ਨਾਗਰਿਕਾਂ ਨੂੰ ਪ੍ਰੇਰਿਤ ਕਰਦੀ ਰਹੇਗੀ।

ਇਸ ਮੁਲਾਕਾਤ ਦੌਰਾਨ ਬੀਬੀ ਨਵਪ੍ਰੀਤ ਕੌਰ ਨੇ ਕਿਹਾ ਕਿ ਇਹ 31 ਮਹਿਲਾ ਰਾਗੀ ਭਾਰਤ ਦੇ 9 ਵੱਖ-ਵੱਖ ਸ਼ਹਿਰਾਂ ਅਤੇ ਪੰਜਾਬ ਦੇ 7 ਵੱਖ-ਵੱਖ ਸ਼ਹਿਰਾਂ ਵਿੱਚ ਗੁਰੂ ਕੀਰਤਨ ਕਰਨਗੀਆਂ। ਉਨ੍ਹਾਂ ਆਪਣੇ ਇਸ ਮਨੋਰਥ ‘ਤੇ ਚਾਨਣਾ ਪਾਇਆ ਕਿ ਲੋਕ ਗੁਰਬਾਣੀ ਦੇ ਸ਼ਬਦਾਂ ਨਾਲ ਜੁੜਨਗੇ ਜੋ ਸਦੀਵੀ ਖੁਸ਼ੀ ਦਿੰਦੇ ਹਨ ਅਤੇ ਇਸ ਸ਼ਤਾਬਦੀ ਵਿੱਚ ਗੁਰੂ ਸਾਹਿਬ ਜੀ ਦੀ ਵਿਰਾਸਤ ਦਾ ਪ੍ਰਚਾਰ ਕਰਨਗੇ। ਮੀਟਿੰਗ ਵਿੱਚ ਮਿਸ ਸੋਫੀਆ ਕੌਰ ਵੀ ਮੌਜੂਦ ਸਨ।

Comments

Leave a Reply

Your email address will not be published. Required fields are marked *