ਅਣਪਛਾਤੇ ਦੋਸ਼ੀ ਦੀ ਲਾਸ਼ ਦੀ ਪਛਾਣ ਸਬੰਧੀ

ਅੰਮ੍ਰਿਤਸਰ, 24 ਸਤੰਬਰ, 2024–

ਜਗਬੀਰ ਸਿੰਘ ਇੰਚਾਰਜ ਚੌਂਕੀ ਗਲਿਆਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਕੱਦਮਾ ਮੁਦਈ LR ASI ਅਸ਼ਵਨੀ ਕੁਮਾਰ ਨੰ 2152/ASR ਪੁਤਰ ਰੋਸ਼ਨ ਲਾਲ ਵਾਸੀ ਮਕਾਨ ਨੰ 54 ਵਿਕਾਸ ਨਗਰ ਥਾਣਾ ਛੇਹਾਰਟਾ ਅੰਮ੍ਰਿਤਸਰ ਦੇ ਬਿਆਨ ਉਪਰ ਦਰਜ ਰਜਿਸਟਰ ਹੋਇਆ ਸੀ ਜਿਸਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਹ ਆਪਣੀ ਡਿਊਟੀ ਦੇ ਸਬੰਧ ਵਿੱਚ ਪਲਾਜਾ ਘੰਟਾ ਘਰ ਮੌਜੂਦ ਸੀ ਕਿ ਇਕ ਨਾਮਲੂਮ ਵਿਅਕਤੀ ਨੇ ਉਸਦੀ ਡੱਬ ਵਿਚੋਂ ਉਸਦਾ 9MM ਦਾ ਪਿਸਟਲ ਖੋਹ ਲਿਆ ਸੀ। ਜਿਸ ਦਾ ਪਿਛਾ ਕਰਕੇ ਉਸ ਨਾਮਲੂਮ ਵਿਅਕਤੀ ਨੂੰ ਉਸਨੇ ਕਾਬੂ ਕਰ ਲਿਆ ਸੀ। ਜਿਸਨੇ ਕਾਬੂ ਕਰਨ ਦੌਰਾਨ ਹੀ ਖੋਹੇ ਹੋਏ ਪਿਸਟਲ 9MM ਨਾਲ ਆਪਣੇ ਸਿਰ ਵਿਚ ਗੋਲੀ ਮਾਰ ਲਈ ਸੀ। ਉਸ ਨਾਮੂਲਮ ਵਿਅਕਤੀ ਨੂੰ ਇਲਾਜ ਲਈ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦਾਖਲ ਕਰਵਾਇਆ ਗਿਆ ਸੀ ਜਿਸਦੀ ਇਲਾਜ ਦੌਰਾਨ ਮਿਤੀ 22 ਸਤੰਬਰ 2024 ਨੂੰ ਮੌਤ ਹੋ ਗਈ ਹੈ। ਜਿਸ ਸਬੰਧੀ ਮੁਕਦਮਾ ਦਰਜ ਕਰਕੇ ਤਫਤੀਸ਼ ਜਾਰੀ ਹੈ। ਇਸ ਨਾਮਲੂਮ ਵਿਅਕਤੀ ਦੀ ਹੁਣ ਤੱਕ ਸ਼ਨਾਖਤ ਨਹੀ ਹੋਈ। ਇਸ ਅਣਪਛਾਤੇ ਦੋਸ਼ੀ ਦੀ ਲਾਸ਼ ਡੈਡ ਹਾਊਸ ਮੈਡੀਕਲ ਕਾਲਜ ਅੰਮ੍ਰਿਤਸਰ ਵਿਚ ਜਮਾ ਕਰਵਾਈ ਦਿੱਤੀ ਗਈ ਹੈ। ਜੇਕਰ ਇਸ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਮੁੱਖ ਅਫਸਰ ਥਾਣਾ ਈ ਡਵੀਜਨ, ਫੋਨ ਨੰ: 97811-30205 ਅਤੇ ਇੰਚਾਰਜ ਚੌਂਕੀ ਗਲਿਆਰਾ,  ਫੋਨ ਨੰ: 97811-30219, 97800-04128 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।


Posted

in

, ,

by

Tags:

Comments

Leave a Reply

Your email address will not be published. Required fields are marked *