ਮਾਣਯੋਗ ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ (ਮੌਹਾਲੀ) ਸ੍ਰੀ ਅਸ਼ਵਨੀ ਕੁਮਾਰ ਮਿਸ਼ਰਾ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀ ਬੀ.ਬੀ.ਐੱਸ ਤੇਜੀ, ਮਾਣਯੋਗ ਜਿਲ੍ਹਾ ਅਤੇ ਸੈਸ਼ਨਜ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਦੀ ਯੋਗ ਅਗਵਾਈ ਹੇਠ ਸ੍ਰੀ ਮਦਨ ਲਾਲ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲੋਂ ਭਾਰੀ ਮੀਂਹ ਨਾਲ ਪ੍ਰਭਾਵਿਤ ਹੋਏ ਆਮ ਲੋਕਾਂ ਨੂੰ ਤ੍ਰਿਪਾਲਾਂ ਅਤੇ ਬਿਸਕੁਟ ਵੰਡੇ ਗਏ। ਇਸ ਮੁਹਿੰਮ ਦੌਰਾਨ ਮਾਨਯੋਗ ਜੱਜ ਸਾਹਿਬ ਵੱਲੋਂ ਵੱਖ ਵੱਖ ਪਿੰਡਾਂ ਕਾਹਨੇਕੇ, ਕਾਲੇਕੇ, ਅਤਰਗੜ੍ਹ, ਬਿਲਾਸਪੁਰ ਪਿੰਡੀ, ਪੱਤੀ ਖੁੱਡੀ, ਨਾਨਕਪੁਰ ਪਿੰਡੀ ਅਤੇ ਹਡਿੰਆਇਆ ਦਾ ਦੌਰਾ ਕੀਤਾ ਅਤੇ ਉਕਤ ਪਿੰਡਾਂ ਦੇ ਲੋਕਾਂ ਨੂੰ ਤ੍ਰਿਪਾਲਾਂ ਅਤੇ ਬਿਸਕੁਟ ਵੰਡੇ। ਇਸ ਮੁਹਿੰਮ ਦੌਰਾਨ ਜੱਜ ਸਾਹਿਬ ਨਾਲ ਮਿਸ ਪ੍ਰਜਵੱਲ ਲਾਅ ਦੀ ਵਿਦਆਰਥਣ ਅਤੇ ਮਿਸ ਪਰਵਾਜ ਸਿੰਘ, ਐੱਮ.ਟੀ. ਐੱਸ ਸਕੂਲ ਬਰਨਾਲਾ ਦੀ ਵਿਦਿਆਰਥਣ ਵੀ ਹਾਜਰ ਰਹੀ। ਇਸ ਤੌ ਇਲਾਵਾ ਪੈਰਾਲੀਗਲ ਵਲੰਟੀਅਰ ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਅਮ੍ਰਿਤਪਾਲ ਸਿੰਘ, ਸ੍ਰੀ ਰਾਜ ਸਿੰਘ, ਸ੍ਰੀ ਜਸਵਿੰਦਰ ਸਿੰਘ ,ਸ੍ਰੀ ਲਖਵਿੰਦਰ ਕੁਮਾਰ ਅਤੇ ਸ੍ਰੀ ਬਹਾਦਰ ਸਿੰਘ ਡਾਟਾ ਐਂਟਰੀ ਉਪਰੇਟਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਰਾਰਟੀ ਬਰਨਾਲਾ ਵੱਲੋਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਗਈ ਅਤੇ ਉਕਤ ਪਿੰਡਾਂ ਦੇ ਸਰਪੰਚਾਂ ਮਾਨਯੋਗ ਜੱਜ ਸਾਹਿਬ ਦੀ ਸ਼ਲਾਘਾ ਕੀਤੀ।
