ਸੰਗਰੂਰ, 26 ਫਰਵਰੀ:
ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਆਈ.ਪੀ. ਐਸ) ਨੇ ਦੱਸਿਆ ਕਿ ਸੰਗਰੂਰ ਪੁਲੀਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਲਹਿਰਾ ਦੇ ਖੇਤਰਵਿੱਚ ਹੋਏ ਅੰਨੇ ਕਤਲ ਨੂੰ 12 ਘੰਟਿਆਂ ਅੰਦਰ ਟਰੇਸ ਕਰਕੇ 04 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਜਿਨ੍ਹਾਂ ਪਾਸੋਂ ਵਾਰਦਾਤ ਸਮੇਂ ਵਰਤਿਆ 01 ਦੇਸੀ ਪਿਸਤੌਲ 32 ਬੋਰ (ਮੈਗਜੀਨ ਵਾਲਾ), 01 ਦੇਸੀ ਪਿਸਤੌਲ (ਕੱਟਾ) ਸਮੇਤ 01 ਖੋਲ 315 ਬੋਰ ਅਤੇ ਆਲਟੋ ਕਾਰ ਬਰਾਮਦ ਕਰਵਾਈ ਗਈ।
ਸ੍ਰੀ ਸਰਤਾਜ ਸਿੰਘ ਚਾਹਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 17/18.02.2026 ਦੀ ਰਾਤ ਨੂੰ ਪਿੰਡ ਲਹਿਲ ਕਲਾਂ ਵਿਖੇ ਦੋ ਨਾਮਲੂਮ ਵਿਅਕਤੀਆਂ ਵੱਲੋਂ ਘਰ ਅੰਦਰ ਦਾਖਲ ਹੋ ਕੇ ਗੁਰਪ੍ਰੀਤ ਸਿੰਘ ਉਰਫ ਬੱਬੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸ ‘ਤੇ ਮੁਕੱਦਮਾ ਨੰਬਰ 45 ਮਿਤੀ 18.02.2026 ਅ/ਧ 103(1), 3(5) ਬੀਐਨਐਸ ਥਾਣਾ ਲਹਿਰਾ ਬਰਖਿਲਾਫ ਨਾਮਲੂਮ ਵਿਅਕਤੀ/ਵਿਅਕਤੀਆ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਮੁਕੱਦਮਾ ਨੂੰ ਟਰੇਸ ਕਰਨ ਲਈ ਸ੍ਰੀ ਦਵਿੰਦਰ ਅੱਤਰੀ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਯੋਗ ਅਗਵਾਈ ਹੇਠ ਸ੍ਰੀ ਦਲਜੀਤ ਸਿੰਘ ਵਿਰਕ ਉਪ ਕਪਤਾਨ ਪੁਲਿਸ (ਡਿਟੈਕਟਿਵ) ਸੰਗਰੂਰ ਅਤੇ ਸ੍ਰੀ ਰਣਬੀਰ ਸਿੰਘ, ਉਪ ਕਪਤਾਨ ਪੁਲਿਸ ਸਬ ਡਵੀਜਨ ਲਹਿਰਾ ਦੀ ਨਿਗਰਾਨੀ ਹੇਠ ਇੰਸਪੈਕਟਰ ਸੰਦੀਪ ਸਿੰਘ, ਇੰਚਾਰਜ ਸੀ.ਆਈ.ਏ ਸੰਗਰੂਰ ਅਤੇ ਇੰਸਪੈਕਟਰ ਮਨਪ੍ਰੀਤ ਸਿੰਘ, ਮੁੱਖ ਅਫਸਰ ਥਾਣਾ ਲਹਿਰਾ ਦੀਆਂ ਟੀਮਾਂ ਬਣਾ ਕੇ ਟੈਕਨੀਕਲ ਢੰਗ ਨਾਲ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਤਫਤੀਸ਼ ਦੌਰਾਨ ਉਕਤ ਅੰਨੇ ਕਤਲ ਨੂੰ 12 ਘੰਟਿਆਂ ਦੇ ਅੰਦਰ-ਅੰਦਰ ਟਰੇਸ ਕਰਕੇ ਮਿਤੀ 18.02.2026 ਨੂੰ ਦੋਸ਼ੀ ਰਮਨਦੀਪ ਸਿੰਘ ਉਰਫ ਰਵੀ ਪੁੱਤਰ ਸਤਪਾਲ ਸਿੰਘ ਵਾਸੀ ਤਲਵਾੜਾ (ਹਰਿਆਣਾ) ਹਾਲ ਅਬਾਦ ਚੂੜਲ ਕਲਾਂ ਥਾਣਾ ਲਹਿਰਾ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ, ਜਿਸ ਦੀ ਪੁੱਛ-ਗਿੱਛ ਦੇ ਅਧਾਰ ‘ਤੇ ਮਿਤੀ 18.02.26 ਨੂੰ ਹੀ ਦੋਸ਼ੀ ਰਵੀ ਪੁੱਤਰ ਅਮਰਜੀਤ ਸਿੰਘ ਵਾਸੀ ਸਿਧਾਣੀ ਥਾਣਾ ਜਾਖਲ ਨੂੰ ਨਾਮਜਦ ਕਰਕੇ ਮਿਤੀ 20.02.2026 ਨੂੰ ਗ੍ਰਿਫਤਾਰ ਕੀਤਾ ਗਿਆ। ਮਿਤੀ 20.02.2026 ਨੂੰ ਰਵੀ ਦੀ ਪੁੱਛ-ਗਿੱਛ ‘ਤੇ ਦੋਸ਼ੀ ਮੌਜੀ ਪੁੱਤਰ ਰਾਮ ਸਿੰਘ ਉਰਫ ਬਾਲੀ ਅਤੇ ਹਰਪ੍ਰੀਤ ਉਰਫ ਹਰੀ ਪੁੱਤਰ ਰਾਜਾ ਵਾਸੀ ਸਿਧਾਣੀ ਥਾਣਾ ਜਾਖਲ (ਹਰਿਆਣਾ) ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਪਾਸੋਂ ਵਾਰਦਾਤ ਸਮੇਂ ਵਰਤਿਆ 01 ਦੇਸੀ ਪਿਸਤੌਲ 32 ਬੋਰ (ਮੈਗਜ਼ੀਨ ਵਾਲਾ), 01 ਦੇਸੀ ਪਿਸਤੌਲ (ਕੋਟਾ) ਸਮੇਤ 01 ਖੋਲ 315 ਬੋਰ ਅਤੇ ਆਲਟੋ ਕਾਰ ਬਾਮਦ ਕਰਵਾਈ ਗਈ।
ਦੌਰਾਨੇ ਪੁੱਛ-ਗਿੱਛ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਰਮਨਦੀਪ ਸਿੰਘ ਉਰਫ ਰਵੀ ਦੀ ਭੈਣ ਨਾਲ ਗੁਰਪ੍ਰੀਤ ਸਿੰਘ ਉਰਫ ਬੱਬੂ ਨੇ ਕਰੀਬ ਡੇਢ ਸਾਲ ਪਹਿਲਾਂ ਵਿਆਹ ਕਰਵਾ ਲਿਆ ਸੀ, ਜੋ ਰਮਨਦੀਪ ਸਿੰਘ ਇਸ ਵਿਆਹ ਤੋਂ ਖੁਸ਼ ਨਹੀਂ ਸੀ। ਦੇਸੀ ਰਵੀ ਪੁੱਤਰ ਅਮਰਜੀਤ ਸਿੰਘ ਵਾਸੀ ਸਿਧਾਣੀ, ਰਮਨਦੀਪ ਸਿੰਘ ਦਾ ਦੋਸਤ ਸੀ ਅਤੇ ਦੂਸਰੇ ਦੋਸੀ ਮੌਜੀ ਤੇ ਹਰਪ੍ਰੀਤ ਉਰਵ ਹਰੀ ਅੱਗੇ ਰਵੀ ਦੇ ਦੋਸਤ ਸਨ। ਜਿਨ੍ਹਾਂ ਨੇ ਪਲੈਨ ਬਣਾ ਕੇ ਗੁਰਪ੍ਰੀਤ ਸਿੰਘ ਉਰਫ ਬੱਬੂ ਦਾ ਕਤਲ ਕਰ ਦਿੱਤਾ। ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
