ਜੇਕਰ ਤੁਹਾਡੀ ਬੇਟੀ ਵੀ ਵਿਦੇਸ਼ ਜਾਣਾ ਚਾਹੁੰਦੀ ਹੈ ਅਤੇ ਸੋਸ਼ਲ ਮੀਡੀਆ ਅਤੇ shaadi.com ‘ਤੇ ਆਪਣੀ ਪ੍ਰੋਫਾਈਲ ਪੋਸਟ ਕਰਕੇ ਆਪਣੇ ਜੀਵਨ ਸਾਥੀ ਦੀ ਤਲਾਸ਼ ਕਰ ਰਹੀ ਹੈ ਤਾਂ ਉਹ ਲੜਕੀਆਂ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਇਹ ਖਬਰ ਜ਼ਰੂਰ ਦੇਖਣ ਕਿਉਂਕਿ ਇਹ ਖਬਰ ਉਨ੍ਹਾਂ ਦੇ ਹੋਸ਼ ਉਡਾ ਦੇਵੇਗੀ ਅਤੇ ਹੋ ਸਕਦਾ ਹੈ ਕਿ ਖ਼ਬਰ ਉਨ੍ਹਾਂ ਕੁੜੀਆਂ ਲਈ ਵੀ ਹੈਰਾਨ ਕਰ ਦੇਣ ਵਾਲੀ ਹੋਵੇਗੀ ਜੋ ਇਸ ਠੱਗ ਦੇ ਜਾਲ ‘ਚ ਆ ਕੇ ਉਸ ਨੂੰ ਲੱਖਾਂ ਰੁਪਏ ਦੇ ਚੁੱਕੀਆਂ ਹਨ।

ਅਤੇ ਹੁਣ ਤੱਕ ਕਈਆਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਇਸ ਧੋਖਾਧੜੀ ਦਾ ਸ਼ਿਕਾਰ ਹੋ ਚੁੱਕੀਆਂ ਨੇ। ਦੱਸ ਦਈਏ ਕਿ ਗੋਰਾਇਆ ਪੁਲਿਸ ਨੇ ਇੱਕ ਅਜਿਹੇ ਬਦਮਾਸ਼ ਠੱਗ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ 50 ਦੇ ਕਰੀਬ ਲੜਕੀਆਂ ਨੂੰ ਕੈਨੇਡਾ ਦਾ ਨਾਗਰਿਕ ਹੋਣ ਦਾ ਬਹਾਨਾ ਲਗਾ ਕੇ ਸ਼ਾਦੀ ਡਾਟ ਕਾਮ ‘ਤੇ ਆਪਣੀ ਪ੍ਰੋਫਾਈਲ ਪੋਸਟ ਕਰਕੇ ਉਨ੍ਹਾਂ ਨਾਲ ਸਰੀਰਕ ਸਬੰਧ ਵੀ ਬਣਾਏ ਹਨ।

ਇਹ ਸੂਚੀ ਹੁਣੇ ਹੀ ਲੰਬੀ ਹੁੰਦੀ ਜਾ ਰਹੀ ਹੈ। ਐਸਐਚਓ ਗੁਰਾਇਆ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਲੜਕੀ ਨੇ ਸ਼ਿਕਾਇਤ ਕੀਤੀ ਸੀ ਕਿ ਇੱਕ ਨੌਜਵਾਨ ਨੇ ਕੈਨੇਡਾ ਦਾ ਨਾਗਰਿਕ ਹੋਣ ਦਾ ਝਾਂਸਾ ਦੇ ਕੇ ਉਸ ਨਾਲ ਠੱਗੀ ਮਾਰੀ ਹੈ। ਇਸ ਤੋਂ ਬਾਅਦ ਐਸ.ਐਚ.ਓ ਗੁਰਾਇਆ ਸੁਖਦੇਵ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਉਕਤ ਠੱਗ ਨੂੰ ਕਾਬੂ ਕਰ ਲਿਆ। ਗ੍ਰਿਫਤਾਰ ਕਰਨ ਤੋਂ ਬਾਅਦ ਉਸ ਕੋਲੋਂ ਪੁੱਛਗਿੱਛ ਦੌਰਾਨ ਹੋਏ ਖੁਲਾਸੇ ਬਹੁਤ ਹੀ ਹੈਰਾਨੀਜਨਕ ਹਨ। ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਪਹਿਚਾਣ ਹਰਪਾਲ ਸਿੰਘ ਪੁੱਤਰ ਅੰਗਰੇਜ਼ ਸਿੰਘ, ਬੇਲਾ ਥਾਣਾ ਸਦਰ, ਟੱਲੇਵਾਲ ਜਿਲ੍ਹਾ.ਬਰਨਾਲਾ ਵਜੋਂ ਹੋਈ ਹੈ।

ਜੋ ਕੁੜੀਆਂ ਨੂੰ ਵੱਖ-ਵੱਖ ਨਾਂ ਦੱਸਦਾ ਸੀ, shaadi.com ‘ਤੇ ਉਸ ਦੀ ਪ੍ਰੋਫਾਈਲ ਸੰਦੀਪ ਸਿੰਘ ਦੇ ਨਾਂ ‘ਤੇ ਬਣੀ ਸੀ, ਜੋ ਹੁਣ ਤੱਕ ਲੜਕੀਆਂ ਨਾਲ 60 ਲੱਖ ਰੁਪਏ ਦੀ ਠੱਗੀ ਮਾਰ ਚੁੱਕਾ ਹੈ ਅਤੇ ਇਸ ਤੋਂ ਇਲਾਵਾ ਉਸ ਨੇ ਇਕ ਕਾਰ, ਦੋ ਮਹਿੰਗੇ ਮੋਬਾਈਲ ਫੋਨ ਅਤੇ ਹੋਰ ਸਾਮਾਨ ਵੀ ਲਏ ਹਨ।

Leave a Reply

Your email address will not be published. Required fields are marked *