ਬਾਲੀਵੁੱਡ ਅਤੇ ਪਾਲੀਵੁੱਡ ਦੇ ਮਸ਼ਹੂਰ ਗਾਇਕ Mikka Singh ਆਪਣੇ ਗੀਤਾਂ ਨੂੰ ਲੈ ਕੇ ਖੂਬ ਚਰਚਾਂ ਦੇ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਗੀਤਾਂ ਨੂੰ ਫੈਨਜ਼ ਦੇ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ।
ਤੁਹਾਨੂੰ ਦੱਸ ਦਈਏ ਕਿ ਉਹ ਅਕਸਰ ਹੀ ਸੋਸ਼ਲ ਮੀਡੀਆ ‘ਤੇ ਐਕਟੀਵ ਰਹਿੰਦੇ ਹਨ ਤੇ ਆਪਣੇ ਫੈਨਜ਼ ਦੇ ਨਾਲ ਕੁੱਝ ਨਾ ਕੁੱਝ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਦੇ ਵਿੱਚ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਇੱਕ 75 ਸਾਲਾਂ ਦੀ ਬੇਬੇ ਅਤੇ ਉਨ੍ਹਾਂ ਦੇ ਮੁੰਡੇ ਨੂੰ ਆਪਣੇ ਘਰ ਲੈ ਕੇ ਆਉਂਦੇ ਹਨ।
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ, “75 ਸਾਲਾਂ ਦੀ ਮਾਂ ਅਤੇ ਉਨ੍ਹਾਂ ਦੇ ਪੁੱਤਰ ਨੂੰ ਮੈਂ ਇੱਕ ਦਿਨ ਮਿਲਿਆ। ਉਹ ਸੜਕ ‘ਤੇ ਸੌਂ ਰਹੇ ਸਨ। ਇੱਕ ਦਿਨ ਮੈਂ ਉਨ੍ਹਾਂ ਨੂੰ ਖਾਣਾ ਦੇਣ ਗਿਆ, ਪਰ ਫ਼ਿਰ ਸਾਰੀ ਰਾਤ ਮੈਂ ਸੌਂ ਨਹੀਂ ਸਕਿਆ। ਜਿਸ ਤੋਂ ਬਾਅਦ ਮੈਂ ਇਨ੍ਹਾਂ ਕੋਲ ਵਾਪਿਸ ਚਲਾ ਗਿਆ ਤੇ ਇਨ੍ਹਾਂ ਨੂੰ ਘਰ ਲੈ ਆਇਆ। ਉਨ੍ਹਾਂ ਦਾ ਪੁੱਤਰ ਹੁਣ ਮੇਰੇ ਲਈ ਕੰਮ ਕਰੇਗਾ। ਬੇਬੇ ਬਹੁਤ ਹੀ ਖੁਸ਼, Sweet ਅਤੇ ਗਰੰਟੀ ਦਿੱਤੀ ਕਿ ਮੇਰੇ ਪੁੱਤਰ ਤੁਹਾਨੂੰ ਛੱਡ ਕੇ ਨਹੀਂ ਜਾਵੇਗਾ। ਮੈਂ ਇਸ ਮੁੰਡੇ ਨੂੰ ਸਲਾਮ ਕਰਦਾ ਹਾਂ , ਜਿਹੜਾ ਆਪਣੀ ਮਾਂ ਨਾਲ ਖੜ੍ਹਾ ਹੈ।
ਉਨ੍ਹਾਂ ਦੀ ਇਸ ਵੀਡੀਓ ਨੂੰ ਫੈਨਜ਼ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਜ਼ ਉਨ੍ਹਾਂ ਦੀ ਕਾਫ਼ੀ ਤਾਰੀਫ਼ ਵੀ ਕਰ ਰਹੇ ਹਨ।


