ਇੰਗਲੈਂਡ ਦੇ ਲੰਡਨ ‘ਚ ਲਾਪਤਾ ਹੋਏ ਜਲੰਧਰ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਮਾਡਲ ਟਾਊਨ ਦਾ ਰਹਿਣ ਵਾਲਾ ਗੁਰਸ਼ਮਨ ਸਿੰਘ ਭਾਟੀਆ 15 ਦਸੰਬਰ ਤੋਂ ਲਾਪਤਾ ਸੀ। ਜਿਸ ਤੋਂ ਬਾਅਦ ਪੂਰਾ ਪਰਿਵਾਰ ਸਦਮੇ ‘ਚ ਹੈ। ਗੁਰਸ਼ਮਨ ਈਸਟ ਲੰਡਨ ਵਿੱਚ ਪੜ੍ਹਨ ਗਿਆ ਸੀ। ਉਸ ਨੂੰ ਆਖਰੀ ਵਾਰ ਪੂਰਬੀ ਲੰਡਨ ਦੇ ਕੈਨਰੀ ਵਾਰਫ ਵਿਖੇ ਦੇਖਿਆ ਗਿਆ ਸੀ।

ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ 15 ਦਸੰਬਰ ਤੋਂ ਲਾਪਤਾ ਜੀਐਸ ਭਾਟੀਆ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਸਾਂਝੀ ਕਰਦਿਆਂ ਵਿਦੇਸ਼ ਮੰਤਰਾਲੇ ਤੋਂ ਮਦਦ ਮੰਗੀ ਸੀ। ਮਿਲੀ ਜਾਣਕਾਰੀ ਅਨੁਸਾਰ ਸਮੁੰਦਰ ਵਿੱਚ ਡੁੱਬਣ ਨਾਲ ਉਸਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਜੀਐਸ ਭਾਟੀਆ ਪਿਛਲੇ ਸਾਲ ਦਸੰਬਰ ਵਿੱਚ ਹੀ ਲੰਡਨ ਗਿਆ ਸੀ। ਉਸਨੇ ਲੰਡਨ ਵਿੱਚ ਲੌਫਬਰੋ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ। ਉਹ ਲੌਫਬਰੋ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਸੀ। ਉਸ ਦੇ ਲਾਪਤਾ ਹੋਣ ਦੀ ਖ਼ਬਰ ਸੁਣਦਿਆਂ ਹੀ ਪੂਰੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਭਾਟੀਆ ਦੇ ਵਿਦੇਸ਼ ਵਿਚਲੇ ਦੋਸਤ ਵੀ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ।

ਇਸ ਦੌਰਾਨ ਸੋਮਵਾਰ ਨੂੰ ਉਨ੍ਹਾਂ ਨੂੰ ਗੁਰਸ਼ਮਨ ਦੀ ਮੌਤ ਦੀ ਖਬਰ ਮਿਲੀ। ਜਿਸ ਤੋਂ ਬਾਅਦ ਪਰਿਵਾਰ ਲੰਡਨ ਰਵਾਨਾ ਹੋ ਗਿਆ ਹੈ।

Leave a Reply

Your email address will not be published. Required fields are marked *