ਸ੍ਰੀ ਮੁਕਤਸਰ ਸਾਹਿਬ 2 ਮਈ
                  ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ—2024 ਵਿਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜ਼ੇਸਨ ਅੱਜ ਇੱਥੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਦੀ ਨਿਗਰਾਨੀ ਹੇਠ ਚੋਣ ਕਮਿਸ਼ਨ ਦੇ ਸਾਫਟਵੇਅਰ ਰਾਹੀਂ ਹੋਈ।
                    ਇਸ ਮੌਕੇ  ਸ੍ਰੀਮਤੀ ਬਲਜੀਤ ਕੌਰ ਸਹਾਇਕ ਰਿਟਰਨਿੰਗ ਅਫਸਰ —ਕਮ— ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ, ਸ੍ਰੀ ਹਰਬੰਸ ਸਿੰਘ ਤਹਿਸੀਲਦਾਰ ਚੋਣਾ, ਸੌਰਵ ਜੈਨ ਇਲੈਕਸ਼ਨ ਕਾਨੂੰਗੋ, ਈ.ਵੀ.ਐਮ. ਨੋਡਲ ਅਫਸਰ ਸ੍ਰੀ ਆਦੇਸ਼ ਗੁਪਤਾ  ਤੋਂ ਇਲਾਵਾ ਵੱਖ—ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵੀ ਮੌਜੂਦ ਸਨ।
                ਇਸ ਮੌਕੇ  ਵਧੀਕ ਜਿ਼ਲ੍ਹਾ ਚੋਣ ਅਫਸਰ  ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 753  ਪੋਲਿੰਗ ਬੂਥ ਹਨ ਅਤੇ ਇਸ ਲਈ ਅੱਜ ਚਾਰੋ ਵਿਧਾਨ ਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਵੋਟਿੰਗ ਮਸ਼ੀਨਾਂ ਦੀ ਰੈਂਡੇਮਾਇਜੇਸ਼ਨ ਰਾਹੀਂ ਅਲਾਟਮੈਂਟ ਕੀਤੀ ਗਈ ਹੈ।
  ਇਸ ਮੌਕੇ ਉਹਨਾਂ ਦੱਸਿਆਂ ਕਿ  ਜਿ਼ਲ੍ਹੇ ਵਿੱਚ ਕੁਲ 1827 ਬੈਲਟ ਯੂਨਿਟ,1076 ਕੰਟਰੋਲ ਯੂਨਿਟ ਅਤੇ ਵੀ.ਵੀ.ਪੈਟ 1102 ਦੀ ਰੈਂਡੇਮਾਈਜੇਸ਼ਨ ਕੀਤੀ ਗਈ ।
 ਉਹਨਾਂ ਦੱਸਿਆ ਕਿ ਵਿਧਾਨ ਸਭਾ  ਹਲਕਾ 83—ਲੰਬੀ, 84—ਗਿੱਦੜਬਾਹਾ, 85—ਮਲੋਟ ਅਤੇ 86 ਸ੍ਰੀ ਮੁਕਤਸਰ ਸਾਹਿਬ ਨੂੰ ਬੈਲਟ ਯੂਨਿਟ,ਕੰਟਰੋਲ ਯੂਨਿਟ ਅਤੇ ਵੀ.ਵੀ.ਪੈਟ ਜਾਰੀ ਕਰਨ ਉਪਰੰਤ 925 ਬੀ.ਯੂ, 174 ਸੀ.ਯੂ. ਅਤੇ 125 ਵੀ.ਵੀ.ਪੀ.ਪੈਟ ਰਾਖਵੇਂ ਰੱਖੇ ਗਏ ਹਨ।

Leave a Reply

Your email address will not be published. Required fields are marked *