ਫ਼ਰੀਦਕੋਟ, 1 ਮਈ,2024 (   )-ਫ਼ਰੀਦਕੋਟ ਜ਼ਿਲੇ ਅੰਦਰ ਲੋਕ ਸਭਾ ਚੋਣਾਂ ਨੂੰ  ਲੈ ਕੇ ਵੋਟਰਾਂ ਨੂੰ  ਵੋਟ ਦੇ ਹੱਕ ਦੀ ਵਰਤੋਂ ਲਈ ਉਤਸ਼ਾਹਿਤ ਕਰਨ ਵਾਸਤੇ ਜ਼ਿਲਾ ਚੋਣ ਅਫ਼ਸਰ ਫ਼ਰੀਦਕੋਟ-ਕਮ-ਡਿਪਟੀ ਕਮਿਸ਼ਨਰ ਦੀ ਯੋਗ ਅਗਵਾਈ ਹੇਠ ਸਵੀਪ ਟੀਮ ਦੇ ਮੈਂਬਰ ਸੁਰਿੰਦਰਪਾਲ ਸਿੰਘ ਸੋਨੀ, ਨਵਦੀਪ ਸਿੰਘ ਰਿੱਕੀ ਸਥਾਨਕ ਪੋਸਟ ਆਫ਼ਿਸ ਅਤੇ ਰੇਲਵੇ ਸਟੇਸ਼ਨ ਫ਼ਰੀਦਕੋਟ ਪਹੁੰਚੇ । 

ਇਸ ਮੌਕੇ ਪੋਸਟ ਮਾਸਟਰ ਹਰਜਿੰਦਰ ਕੌਰ ਨੇ ਦੱਸਿਆ ਕਿ ਵੋਟਰ ਜਾਗਰੂਕਤਾ ਮਹਿੰਮ ਤਹਿਤ ਪੋਸਟ ਆਫ਼ਿਸ ‘ਚ ਜਾਗਰੂਕਤਾ ਬੈਨਰ ਲਗਾਏ ਗਏ ਅਤੇ ਪੋਸਟ ਆਫ਼ਿਸ ਦੁਆਰਾ ਵੰਡੀ ਜਾਣ ਵਾਲੀ ਡਾਕ ਤੇ ‘ਚੋਣਾਂ ਦਾ ਪਰਵ-ਦੇਸ਼ ਦਾ ਗਰਵ’ ਦੀ ਮੋਹਰ ਬਣਾ ਕੇ ਲਗਾਈ ਜਾ ਰਹੀ ਹੈ।

ਇਸ ਮੌਕੇ ਜ਼ਿਲਾ ਨੋਡਲ ਅਫ਼ਸਰ ਸਵੀਪ-ਕਮ- ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀ ਪ੍ਰਦੀਪ ਦਿਓੜਾ, ਸਹਾਇਕ ਜ਼ਿਲਾ ਨੋਡਲ ਅਫ਼ਸਰ ਸਵੀਪ-ਕਮ-ਜ਼ਿਲਾ ਗਾਈਡੈਂਸ ਕਾਊਸਲਰ ਜਸਬੀਰ ਸਿੰਘ ਜੱਸੀ ਨੇ ਕਿਹਾ ਸਾਨੂੰ ਸਭ ਤੋਂ ਪਹਿਲਾਂ ਆਪਣੀ ਵੋਟ ਬਣਾਉਣੀ ਚਾਹੀਦੀ ਹੈ । ਉਨ੍ਹਾਂ ਦੱਸਿਆ ਕਿ ਵੋਟਰ ਹੈਲਪ ਲਾਈਨ ਐਪ ਡਾਊਨਲੋਡ ਕਰਕੇ, ਅਸੀ ਆਪਣੇ ਅਧਾਰ ਕਾਰਡ, ਜਨਮ ਤਾਰੀਕ ਦਾ ਸਬੂਤ ਅਤੇ ਪਾਸਪੋਰਟ ਸਾਈਜ਼ ਦੀ ਫ਼ੋਟੋ ਅਪਲੋਡ ਕਰਕੇ ਆਪਣੀ ਵੋਟ ਬਣਾ ਸਕਦੇ ਹਾਂ।

 ਉਨ੍ਹਾਂ ਦੱਸਿਆ ਕਿ ਵੋਟ ਬਣਾਉਣ ਤੋਂ ਬਾਅਦ ਲੋਕਤੰਤਰ ਅੰਦਰ ਮਿਲੇ ਇਸ ਅਧਿਕਾਰ ਦੀ ਵਰਤੋਂ ਸਾਨੂੰ ਯਕੀਨੀ ਰੂਪ ‘ਚ ਬਿਨ੍ਹਾਂ ਡਰ, ਭੈ, ਲਾਲਚ,ਧਰਮ, ਵਰਗ, ਜਾਤੀ, ਭਾਈਚਾਰੇ, ਭਾਸ਼ਾ ਜਾ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨਾ ਕਰਨੀ ਚਾਹੀਦੀ ਹੈ।

 ਉਨ੍ਹਾਂ ਦੱਸਿਆ ਕਿ ਇਸ ਵਾਰ 85 ਸਾਲ ਤੋਂ ਵੱਧ ਉਮਰ ਦੇ ਵੋਟਰ ਜੇਕਰ ਚਾਹੁਣ ਤਾਂ ਘਰ ਬੈਠ ਕੇ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਦੇ ਹਨ। 

ਇਸ ਮੌਕੇ ਸੀ-ਵਿਜ਼ਿਲ ਐਪ, ਚੋਣਾਂ ਸਬੰਧੀ ਪੋਲਿੰਗ ਬੂਥਾਂ ਤੇ ਕੀਤੇ ਜਾ ਰਹੇ ਪ੍ਰਬੰਧਾਂ ਸਬੰਧੀ ਜਾਣਕਾਰੀ ਦੇ ਕੇ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਜਾਗਰੂਕ ਕੀਤਾ ਗਿਆ।ਇਨ੍ਹਾਂ ਮੌਕਿਆਂ ਤੇ ਰੇਲਵੇ ਸਟੇਸ਼ਨ, ਪੋਸਟ ਆਫ਼ਿਸ ਵਿਖੇ ਦੋਹਾਂ ਅਦਾਰਿਆਂ ਦੇ ਸਟਾਫ਼ ਅਤੇ ਕੰਮਕਾਜ਼ ਲਈ ਆਏ ਲੋਕਾਂ ਨੂੰ  ਵੋਟਰ ਪ੍ਰਣ ਕਰਵਾਇਆ ਗਿਆ। 

ਇਸ ਮੌਕੇ ਚੋਣ ਕਮਿਸ਼ਨ ਵੱਲੋਂ ਦਿੱਤੇ ਨਾਅਰੇ “ਚੋਣਾਂ ਦਾ ਪਰਵ-ਦੇਸ਼ ਦਾ ਗਰਵ” ਅਤੇ “ਅਬ ਕੀ ਬਾਰ ਵੋਟਿੰਗ 70 ਪ੍ਰਤੀਸ਼ਤ ਪਾਰ” ਦੀ ਜਾਣਕਾਰੀ ਦਿੱਤੀ ਗਈ ।

ਇਸ ਮੌਕੇ ਪੋਸਟਰ ਮਾਸਟਰ ਹਰਜਿੰਦਰ ਕੌਰ, ਸਹਾਇਕ ਪੋਸਟ ਮਾਸਟਰ ਪਰਮਜੀਤ ਸਿੰਘ, ਨਿਰਮਲ ਸਿੰਘ, ਮਮਤਾ ਰਾਣੀ ਦੋਹੇਂ ਐਲ.ਐਸ.ਜੀ.ਪੀ.ਏ, ਸੀਨੀਅਰ ਪੋਸਟ ਮਾਸਟਰ ਮੈਡਮ ਨਿਸ਼ੀ, ਕਾਊਟਰ ਪੀ.ਏ.ਦਿਵਿਆ, ਅਕਾਊਟੈਂਟ ਰਾਜਵੰਤ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Leave a Reply

Your email address will not be published. Required fields are marked *