ਭਲਾਈਆਣਾ/ ਸ੍ਰੀ ਮੁਕਤਸਰ ਸਾਹਿਬ, 30 ਅਗਸਤ

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿੰਡ ਭਲਾਈਆਣਾ ਵਿਖੇ ਲਗਾਇਆ ਤੀਆਂ ਦਾ ਮੇਲਾ ਸੂਫੀ ਗਾਇਕ ਕੰਵਰ ਗਰੇਵਾਲ ਦੀਆਂ ਸੂਫੀ ਸੁਰਾਂ ਨਾਲ ਆਪਣੇ ਸਿਖਰ ’ਤੇ ਪਹੁੰਚ ਕੇ ਅੱਜ ਸਮਾਪਤ ਹੋਇਆ।

ਆਖਰੀ ਸੈਸ਼ਨ ਵਿੱਚ ਜਿਲ੍ਹੇ ਦੇ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਰਾਜ ਕੁਮਾਰ ਮੁੱਖ ਮਹਿਮਾਨ ਸਨ ਅਤੇ ਸਮਾਗਮ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਨੇ ਕੀਤੀ। ਇਸ ਮੌਕੇ ਉਨਾਂ ਦੇ ਜੀਵਨ ਸਾਥੀ ਪ੍ਰੋਫੈਸਰ ਨਿਸਥਾ ਤ੍ਰਿਪਾਠੀ ਵਿਸ਼ੇਸ਼ ਤੌਰ ’ਤੇ ਪਹੁੰਚੇ।

ਇਸ ਮੌਕੇ ਕੰਵਰ ਗਰੇਵਾਲ ਦੇ ਸੂਫੀ ਗਾਇਨ ਨੇ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਤੋਂ ਪਹਿਲਾਂ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਟੀਮਾਂ ਅਤੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਨੇ ਇਸ ਆਯੋਜਨ ਨੂੰ ਸਫਲ ਕਰਨ ਵਿੱਚ ਭੂਮਿਕਾ ਨਿਭਾਉਣ ਵਾਲੇ ਸਾਰੇ ਵਿਭਾਗਾਂ ਨੂੰ ਵਧਾਈ ਦਿੱਤੀ ਅਤੇ ਇਲਾਕਾ ਨਿਵਾਸੀਆਂ ਨੂੰ ਇਸ ਮੇਲੇ ਦੇ ਸੰਪੰਨ ਹੋਣ ’ਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਗਿੱਧੇ ਦੇ ਮੁਕਾਬਲਿਆਂ ਵਿੱਚ ਜੇਤੂ ਗੁਰੂ ਤੇਗ ਬਹਾਦਰ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਮਲੋਟ ਨੂੰ ਪਹਿਲਾ, ਗੁਰੂ ਤੇਗ ਬਹਾਦਰ ਖਾਲਸਾ ਪਬਲਿਕ ਸਕੂਲ ਨੂੰ ਦੂਜਾ, ਆਦਰਸ਼ ਸੀਨੀਅਰ ਸੈਕੈਂਡਰੀ ਸਕੂਲ ਕੋਟਭਾਈ ਅਤੇ ਐਡਵਰਡਗੰਜ ਸੀਨੀਅਰ ਸੈਕੈਂਡਰੀ ਸਕੂਲ ਮਲੋਟ ਨੂੰ ਸਾਂਝੇ ਤੌਰ ’ਤੇ ਤੀਜਾ ਪੁਰਸਕਾਰ ਦਿੱਤਾ ਗਿਆ। ਮਹਿੰਦੀ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਅੰਮ੍ਰਿਤ ਕੌਰ, ਦੂਜਾ ਸਥਾਨ ਨਵਰੀਤ ਕੌਰ ਅਤੇ ਤੀਜਾ ਸਥਾਨ ਨਵਜੋਤ ਕੌਰ ਅਤੇ ਪ੍ਰੀਆ ਨੇ ਹਾਸਿਲ ਕੀਤਾ

ਗੁੱਤ  ਗੁੰਦਣ ਦੇ ਮੁਕਾਬਲਿਆਂ ਵਿੱਚ ਯਤਨਦੀਪ ਕੌਰ ਨੇ ਪਹਿਲਾ, ਜਸਬੀਰ ਕੌਰ ਨੇ ਦੂਜਾ ਅਤੇ ਏਕਮਜੀਤ ਕੌਰ ਅਤੇ ਮਹਿਕਦੀਪ ਕੌਰ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੇਲੇ ਦੀਆਂ ਰੌਣਕਾਂ ਵੇਖਣ ਵਾਲੀਆਂ ਸਨ ਅਤੇ ਅੱਜ ਤੀਜੇ ਦਿਨ ਭਾਰੀ ਰੌਣਕਾਂ ਰਹੀਆਂ ਅਤੇ ਆਸ ਪਾਸ ਦੇ ਅਨੇਕਾਂ ਪਿੰਡਾਂ ਤੋਂ ਸੈਂਕੜੇ ਲੋਕਾਂ ਨੇ ਮੇਲੇ ਵਿੱਚ ਹੀ ਸ਼ਿਰਕਤ ਕਰਕੇ ਜਿੱਥੇ ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਦਾ ਆਨੰਦ ਲਿਆ ਉੱਥੇ ਹੀ ਕੰਵਰ  ਗਰੇਵਾਲ ਦੇ ਸੂਫੀ ਗਾਇਨ ਦਾ ਵੀ ਆਨੰਦ ਲਿਆ।

 ਇਸ ਮੌਕੇ ਐਸ.ਐਸ.ਪੀ. ਸ੍ਰੀ ਤੁਸ਼ਾਰ ਗੁਪਤਾ, ਏ.ਡੀ.ਸੀ. ਸੁਰਿੰਦਰ ਸਿੰਘ ਢਿੱਲੋਂ, ਐਸ.ਡੀ.ਐਮ. ਡਾ. ਸੰਜੀਵ ਕੁਮਾਰ, ਬਲਜੀਤ ਕੌਰ ਅਤੇ ਜਸਪਾਲ ਸਿੰਘ ਬਰਾੜ, ਜ਼ਿਲ੍ਹਾ ਭਲਾਈ ਅਫਸਰ ਜਗਮੋਹਨ ਸਿੰਘ ਮਾਨ, ਜ਼ਿਲ੍ਹਾ ਸਿੱਖਿਆ ਅਫਸਰ ਜਸਪਾਲ ਸਿੰਘ ਮੋਗਾ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਕਪਿਲ ਸ਼ਰਮਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *