ਮਾਲੇਰਕੋਟਲਾ, 29 ਜੂਨ –

                    ਆਮ ਆਦਮੀ ਕਲੀਨਿਕਾਂ ‘ਚ ਬੱਚਿਆਂ ਦੇ ਤੀਬਰ ਕੁਪੋਸ਼ਣ, ਗੈਰ-ਸੰਕਰਾਮਕ ਬਿਮਾਰੀਆਂ ਅਤੇ ਕੁੱਤੇ ਦੇ ਕਟਣ ਸਬੰਧੀ ਸੇਵਾਵਾਂ ਚਾਲੂ ਕਰਵਾਉਣ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਪੱਧਰੀ ਸਿਖਲਾਈ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਦੱਸਿਆ ਕਿ ਆਮ ਆਦਮੀ ਕਲੀਨਿਕਾਂ ‘ਚ  ਹੁਣ ਬੱਚਿਆਂ ਦੇ ਤੀਬਰ ਕੁਪੋਸ਼ਣ, ਗੈਰ-ਸੰਕਰਾਮਕ ਬਿਮਾਰੀਆਂ ਅਤੇ ਕੁੱਤੇ ਦੇ ਕੱਟਣ ਸਬੰਧੀ ਇਲਾਜ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਜਾਣੀਆਂ ਹਨ। ਉਨ੍ਹਾਂ ਬੱਚਿਆਂ ‘ਚ ਤੀਬਰ ਕੁਪੋਸ਼ਣ ਨੂੰ ਵਰਗੀਕ੍ਰਿਤ ਕਰਦੇ ਹੋਏ ਕਿਹਾ ਕਿ ਗੰਭੀਰ ਤੀਬਰ ਕੁਪੋਸ਼ਣ ਸਭ ਤੋਂ ਖਤਰਨਾਕ ਰੂਪ ਹੈ ਜਿਸ ਦਾ ਇਲਾਜ ਹੁਣ ਆਪ ਆਦਮੀ ਕਲੀਨਿਕਾਂ ਵਿੱਚ ਮੁਹੱਇਆ ਕਰਵਾਇਆ ਜਾਵੇਗਾ। ਉਹਨਾਂ ਹੋਰ ਕਿਹਾ ਕਿ ਪਹਿਲਾਂ ਗੈਰ-ਸੰਕਰਾਮਕ ਬਿਮਾਰੀਆਂ ਅਤੇ ਕੁੱਤੇ ਦੇ ਕਟਣ ਤੇ ਆਪ ਆਦਮੀ ਕਲੀਨਿਕਾਂ ਵਿੱਚ ਇਹਨਾਂ ਦਾ ਇਲਾਜ ਨਾ ਹੋਣ ਕਾਰਨ ਲੋਕਾਂ ਨੂੰ ਦੂਰ ਜਾਣਾ ਪੈਂਦਾ ਸੀ। ਪਰੰਤੂ ਹੁਣ ਇਨ੍ਹਾਂ ਕਲੀਨਿਕਾਂ ‘ਚ ਲੋਕਾਂ ਨੂੰ ਉਪਰੋਕਤ ਬਿਮਾਰੀਆਂ ਦਾ ਇਲਾਜ਼ ਘਰ ਦੇ ਨਜ਼ਦੀਕ ਹੀ ਪ੍ਰਾਪਤ ਹੋ ਸਕੇਗਾ ।

                    ਇਸ ਦੌਰਾਨ ਜਿਲ੍ਹਾ ਸਿਹਤ ਅਧਿਕਾਰੀ ਡਾ. ਪੁਨੀਤ ਸਿੱਧੂ , ਡਾ. ਸ਼ਮਸ਼ੇਰ ਸਿੰਘ, ਬਾਲ ਰੋਗਾਂ ਦੇ ਮਾਹਿਰ ਡਾ. ਠਾਕੁਰਵੀਰ ਸਿੰਘ ਅਤੇ ਜ਼ਿਲਾ ਮਹਾਮਾਰੀ ਮਾਹਰ ਡਾ. ਰਮਨਦੀਪ ਕੌਰ ਵੱਲੋਂ ਸਿਖਲਾਈ ‘ਚ ਭਾਗ ਲੈਣ ਵਾਲੇ ਡਾਕਟਰ ਤੇ ਪੈਰਾ ਮੈਡੀਕਲ ਸਟਾਫ ਨੂੰ ਵਿਸਥਾਰਪੂਰਕ ਸਿਖਲਾਈ ਦਿੱਤੀ ਗਈ । ਇਸ ਤੋਂ ਇਲਾਵਾ ਸਹਾਇਕ ਸਿਵਲ ਸਰਜਨ ਡਾ. ਸਜੀਲਾ ਖਾਨ ਨੇ ਦੱਸਿਆ ਕਿ ਇਸ ਸਿਖਲਾਈ ਦਾ ਮਕਸਦ ਕਲੀਨਿਕਾਂ ‘ਚ ਵਿਆਪਕ ਸਿਹਤ ਸੇਵਾਵਾਂ ਨੂੰ ਲਾਗੂ ਕਰਨਾ ਅਤੇ ਗੁਣਵੱਤਾ ਨੂੰ ਬਹਾਲ ਕਰਨਾ ਹੈ, ਤਾਂ ਜੋ ਲੋੜਵੰਦਾਂ ਤੱਕ ਇਹ ਸੇਵਾਵਾਂ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚ ਸਕਣ।

                    ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਖਵਿੰਦਰ ਸਿੰਘ, ਸੀਨੀਅਰ ਮੈਡੀਕਲ ਅਫਸਰ  ਡਾ. ਜੋਤੀ ਕਪੂਰ ਦੇ ਨਾਲ-ਨਾਲ ਸਮੂਹ ਸੀਨੀਅਰ ਮੈਡੀਕਲ ਅਫਸਰ, ਆਮ ਆਦਮੀ ਕਲੀਨਿਕਾਂ  ਚ ਤਾਇਨਾਤ ਡਾਕਟਰ ਅਤੇ ਕਲੀਨਿਕਲ ਸਹਾਇਕ,ਮਾਸ ਮੀਡੀਆ ਅਫ਼ਸਰ ਰਣਬੀਰ ਸਿੰਘ ਢੰਡੇ, ਮ.ਪ.ਹ.ਵ. ਮੁਹੰਮਦ ਰਸ਼ਿਦ, ਮੁ.ਅਰਸ਼ਦ, ਵਿਕਰਮਜੀਤ ਸਿੰਘ ਅਤੇ ਅਕਮਲ ਅਨਸ਼ਾਰੀ ਹਾਜ਼ਰ ਰਹੇ।

Leave a Reply

Your email address will not be published. Required fields are marked *