ਸ੍ਰੀ ਕੀਰਤਪੁਰ ਸਾਹਿਬ 21 ਮਾਰਚ ( )
ਇੱਥੋਂ ਨੇੜਲੇ ਸਰਕਾਰੀ ਪ੍ਰਾਇਮਰੀ ਸਕੂਲ ਜਿਓਵਾਲ ਤੋਂ ਬਲਾਕ ਕੀਰਤਪੁਰ ਸਾਹਿਬ ਦੇ ਸਕੂਲਾਂ ਲਈ ਦਾਖਲਾ ਮੁਹਿੰਮ ਦੀ ਸ਼ੁਰੂਆਤ ਮਾਰਕੀਟ ਕਮੇਟੀ ਦੇ ਚੇਅਰਮੈਨ ਕਮਿੱਕਰ ਸਿੰਘ ਡਾਢੀ ਵਲੋਂ ਕੀਤੀ ਗਈ। ਉਨ੍ਹਾ ਅਧਿਆਪਕਾਂ ਅਤੇ ਮਾਪਿਆਂ ਨੂੰ ਬੋਲਦਿਆਂ ਕਿਹਾ ਕਿ ਹਲਕਾ ਵਿਧਾਨਕਾਰ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸੂਬਾ ਸਿੱਖਿਆ ਦੇ ਖੇਤਰ ਵਿੱਚ ਪੁਲਾਘਾ ਪੁੱਟ ਰਿਹਾ ਹੈ।ਜਿਸ ਤਹਿਤ ਸਕੂਲਾਂ ਵਿੱਚ ਵਾਈ-ਫਾਈ, ਸਾਫ-ਸੁਥਰਾ ਅਤੇ ਵਧੀਆਂ ਮਾਹੌਲ, ਬੱਸ ਸੇਵਾ, ਸਕੂਲਾਂ ਵਿੱਚ ਸੁਰੱਖਿਆ ਕਰਮਚਾਰੀ, ਚਾਰ ਦੀਵਾਰੀ ਦੇ ਨਾਲ ਨਾਲ ਅਧਿਆਪਕਾਂ ਨੂੰ ਵਿਦੇਸ਼ਾ ਵਿੱਚ ਫਿਨਲੈਂਡ, ਸਿੰਘਾਪੁਰ ਆਦਿ ਥਾਵਾਂ ਦੇ ਵਿਦਿਅਕ ਅਤੇ ਸਿੱਖਿਆਦਾਇਕ ਟੂਰ ਲਗਾਏ ਜਾ ਰਹੇ ਹਨ। ਉਨ੍ਹਾ ਕਿਹਾ ਕਿ ਅਜੋਕੇ ਸਮੇਂ ਦੇ ਸਰਕਾਰੀ ਸਕੂਲਾਂ ਵਿੱਚ ਵੱਡੇ ਵਿਦਿਅਕ ਅਤੇ ਨਿੱਜੀ ਸਕੂਲਾਂ ਦੀਆਂ ਸਹੂਲਤਾਂ ਮਿਲ ਰਹੀਆਂ ਹਨ। ਇਸ ਲਈ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਸਰਕਾਰੀ ਸਕੂਲਾਂ ਵਿੱਚ ਦਾਖਲਾ ਕਰਵਾਓ।
ਇਸ ਤੋਂ ਪਹਿਲਾਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਇੰਦਰਪਾਲ ਸਿੰਘ ਅਤੇ ਬਲਾਕ ਰਿਸੋਰਸ ਪਰਸ਼ਨ ਸੁਨੀਲ ਸੈਣੀ ਨੇ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਇਸ ਤੋਂ ਬਿਨ੍ਹਾਂ ਦਾਖਲਾ ਵੈਨ ਵੀ ਵੱਖ ਵੱਖ ਸਕੂਲਾਂ ਵਿੱਚ ਭੇਜਣ ਦੀ ਵਿਵਸਥਾ ਕੀਤੀ ਗਈ।
ਇਸ ਮੌਕੇ ਗੁਰਪ੍ਰੀਤ ਸਿੰਘ ਅਰੋੜਾ, ਪਰਮਿੰਦਰ ਸਿੰਘ ਜਿੰਮੀ, ਗੁਰਮੀਤ ਸਿੰਘ ਟੀਨਾ, ਕੇਸਰ ਸਿੰਘ ਸੰਧੂ, ਕੁਲਵੰਤ ਸਿੰਘ, ਗਫੂਰ ਮੁਹੰਮਦ, ਦਵਿੰਦਰ ਸਿੰਘ ਨੱਕੀਆਂ, ਗਗਨ ਭਾਰਜ, ਮੰਗੂ ਜ਼ੋਸੀ, ਮਨਜੀਤ ਰਾਣਾ, ਚਰਨਜੀਤ ਬੰਗਾ, ਹਰੀ ਸ਼ਰਨ, ਵਰਿੰਦਰ ਸਿੰਘ, ਰਣਵੀਰ ਸਿੰਘ ਗੱਜਪੁਰ, ਸਵਰਾਜ ਸ਼ਰਮਾ, ਮਨਜੀਤ ਕਾਲਾ, ਬਲਵੀਰ ਸਿੰਘ, ਮਨੀਸ਼ ਸੋਨੀ, ਕਰਮਜੀਤ ਕੌਰ, ਮਨਿੰਦਰ ਸਿੰਘ, ਰੋਹਿਤ ਸ਼ਰਮਾ, ਸੁਮਨ ਲਤਾ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਮਾਪੇ ਸ਼ਾਮਲ ਸਨ।
