ਭੰਗਲਾ, ਮਹਿੰਦਪੁਰ, ਖੇੜਾ ਕਲਮੋਟ, ਮਜਾਰਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਰਾਹਤ ਦੇਣ ਲਈ ਵਿਆਪਕ ਉਪਰਾਲੇ ਕਰਾਂਗੇ – ਹਰਜੋਤ ਬੈਂਸ

ਨੰਗਲ 11 ਸਤੰਬਰ ()
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਕਿਹਾ ਹੈ ਕਿ ਦੂਰ ਦੂਰਾਂਡੇ ਇਲਾਕਿਆਂ ਵਿੱਚ ਜਿੱਥੇ ਹੜ੍ਹਾਂ ਦਾ ਵੱਧ ਪ੍ਰਭਾਵ ਹੋਣ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਸ ਦੀ ਸਪੈਸ਼ਲ ਗਿਰਦਾਵਰੀ ਦਾ ਕੰਮ ਚੱਲ ਰਿਹਾ ਹੈ, ਨੁਕਸਾਨੀਆਂ ਫਸਲਾਂ ਤੇ ਨੁਕਸਾਨੇ ਮਕਾਨਾਂ ਦਾ ਮੁਆਵਜਾਂ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ ਜੋ ਐਲਾਨ ਕੀਤੇ ਹਨ ਉਸ ਮੁਤਾਬਿਕ ਬਣਦੀ ਰਾਹਤ ਰਾਸ਼ੀ ਹਰ ਪ੍ਰਭਾਵਿਤ ਪਰਿਵਾਰ ਤੱਕ ਬਿਨਾ ਦੇਰੀ ਪਹੁੰਚਾਈ ਜਾਵੇਗੀ।
    ਕੈਬਨਿਟ ਮੰਤਰੀ ਹਰਜੋਤ ਬੈਂਸ ਅੱਜ ਆਪਣੇ ਵਿਧਾਨ ਸਭਾ ਹਲਕੇ ਦੇ ਪਿੰਡ ਮਹਿੰਦਪੁਰ, ਭੰਗਲਾ, ਖੇੜਾ ਕਲਮੋਟ ਤੇ ਮਜਾਰਾ ਵਿੱਚ ਪਹੁੰਚ ਕੇ ਉਥੇ ਮੋਜੂਦ ਲੋਕਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਬਰਸਾਤ ਆਉਦੀ ਹੈ ਅਤੇ ਹਿਮਾਚਲ ਪ੍ਰਦੇਸ਼ ਵਿਚ ਵੱਧ ਮੀਂਹ ਪੈ ਜਾਂਦੇ ਹਨ, ਭਾਖੜਾ ਡੈਮ ਤੋ ਵੱਧ ਪਾਣੀ ਛੱਡਿਆ ਜਾਦਾ ਹੈ, ਸਵਾਂ ਨਦੀ ਫਲੈਸ਼ ਫਲੱਡ ਆਉਦਾ ਹੈ ਤਾਂ ਇਸ ਹਲਕੇ ਦੇ ਬਹੁਤ ਸਾਰੇ ਪਿੰਡ ਟਾਪੂ ਦਾ ਰੂਪ ਧਾਰ ਲੈਦੇ ਹਨ। ਇੱਥੋ ਤੱਕ ਕਿ ਜਦੋ ਖੱਡਾ ਵਿਚ ਪਾਣੀ ਆਉਦਾ ਹੈ ਤਾਂ ਜਿਹੜੇ ਲੋਕ ਪਿੰਡ ਤੋ ਬਾਹਰ ਰਹਿ ਜਾਂਦੇ ਹਨ, ਉਹ ਪਿੰਡ ਵਿੱਚ ਨਹੀ ਵੜ ਪਾਉਦੇ ਅਤੇ ਪਿੰਡ ਦੇ ਲੋਕਾਂ ਨੂੰ ਬਾਹਰ ਜਾਣ ਵਿੱਚ ਕਾਫੀ ਔਕੜ ਪੇਸ਼ ਆਉਦੀ ਹੈ। ਇਸ ਦੇ ਲਈ ਪੰਜਾਬ ਸਰਕਾਰ ਵੱਲੋਂ ਸਥਾਈ ਹੱਲ ਕੀਤੇ ਜਾ ਰਹੇ ਹਨ, ਪਿੰਡਾਂ ਦੀ ਸੜਕੀ ਨੈਟਵਰਕ ਮਜਬੂਤ ਕੀਤਾ ਜਾ ਰਿਹਾ ਹੈ, ਦਰਿਆਵਾ ਖੱਡਾਂ ਉੱਤੇ ਪੁਲ ਪਾਏ ਜਾ ਰਹੇ ਹਨ ਤਾਂ ਜੋ ਹਰ ਹਾਲਾਤ ਵਿੱਚ ਸੜਕੀ ਨੈਟਵਰਕ ਜੁੜਿਆ ਰਹੇ। ਉਨ੍ਹਾਂ ਨੇ ਕਿਹਾ ਕਿ ਅੱਜ ਇਸ ਇਲਾਕੇ ਦੀਆਂ ਖੱਡਾਂ ਦਾ ਦੌਰਾ ਕੀਤਾ ਹੈ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਹਨ, ਇਲਾਕੇ ਦੇ ਲੋਕਾਂ ਨੇ ਦੱਸਿਆ ਹੈ ਕਿ ਇਸ ਵਾਰ ਉਨ੍ਹਾਂ ਨਾਲ ਪ੍ਰਸਾਸ਼ਨ ਦਾ ਤਾਲਮੇਲ ਬਣਿਆ ਰਿਹਾ ਹੈ, ਲੋੜਵੰਦਾਂ ਤੱਕ ਲੋੜੀਦੀ ਢੁਕਵੀ ਸਮੱਗਰੀ, ਪਸ਼ੂ ਚਾਰਾ ਪਹੁੰਚ ਰਿਹਾ ਹੈ, ਰਾਹਤ ਸ਼ਿਵਰ ਚੱਲ ਰਹੇ ਹਨ ਪ੍ਰੰਤੂ ਅਸੀ ਇਨ੍ਹਾਂ ਇਲਾਕਿਆਂ ਦੇ ਲੋਕਾਂ ਦੇ ਮਸਲੇ ਸਥਾਈ ਤੌਰ ਤੇ ਹੱਲ ਕਰਨ ਲਈ ਯੋਜਨਾ ਤਿਆਰ ਕੀਤੀ ਹੈ।
    ਸ.ਬੈਂਸ ਨੇ ਕਿਹਾ ਕਿ ਸਮੁੱਚੇ ਇਲਾਕੇ ਦਾ ਦੌਰਾ ਕਰਕੇ ਇਹ ਪਤਾ ਲੱਗਿਆ ਹੈ ਕਿ ਲੋਕਾਂ ਦੀਆਂ ਫਸਲਾਂ, ਮਕਾਨ, ਪਸ਼ੂ ਧੰਨ ਬੁਰੀ ਤਰਾ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਹੀ ਡਿਪਟੀ ਕਮਿਸ਼ਨਰ ਨਾਲ ਵਿਸੇਸ਼ ਮੀਟਿੰਗ ਹੋਈ ਹੈ, ਜਿਨ੍ਹਾਂ ਨੇ ਦੱਸਿਆ ਹੈ ਕਿ 50 ਪ੍ਰਤੀਸ਼ਤ ਸਪੈਸ਼ਲ ਗਿਰਦਾਵਰੀ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ। ਅਸੀ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਬਿਨਾਂ ਭੇਦਭਾਵ ਹਰ ਨੁਕਸਾਨੇ ਇਲਾਕੇ ਦੀ ਗਿਰਦਾਵਰੀ ਕੀਤੀ ਜਾਵੇ ਅਤੇ ਰਿਪੋਰਟ ਜਲਦੀ ਭੇਜੀ ਜਾਵੇ। ਉਨ੍ਹਾਂ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਅਤੇ ਜਲ ਸਪਲਾਈ ਵਿਭਾਗ, ਪਾਵਰ ਕਾਮ ਤੇ ਹੋਰ ਵਿਭਾਗਾ ਨੂੰ ਹਦਾਇਤ ਕੀਤੀ ਹੈ ਕਿ ਇਨ੍ਹਾਂ ਇਲਾਕਿਆਂ ਵਿੱਚ ਰਹਿ ਰਹੇ ਪਰਿਵਾਰਾ ਨੂੰ ਉਨ੍ਹਾਂ ਦੀਆਂ ਬੁਨਿਆਦੀ ਸਹੂਲਤਾ ਮੁਹੱਇਆ ਕਰਵਾਈਆਂ ਜਾਣ।
       ਇਸ ਮੌਕੇ ਸੁਖਬੀਰ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਹੈਪੀ ਭੰਗਲਾ, ਮੁਖਤਿਆਰ ਖੇੜਾ, ਸੰਜੂ, ਸੋਨੂੰ, ਜਸਵਿੰਦਰ ਸਿੰਘ ਬਿਦੀ ਸਰਪੰਚ, ਦੇਵਰਾਜ ਪੰਚ, ਹੁਸਨ ਚੰਦ ਪੰਚ, ਬਲਦੇਵ ਚੌਧਰੀ, ਪ੍ਰਦੀਪ, ਮਨੀਸ਼ ਚੌਧਰੀ, ਨੀਲਮ ਦੇਵੀ, ਗੁਰਪਾਲ ਸਿੰਘ ਸਾਬਕਾ ਸਰਪੰਚ, ਜੋਗਿੰਦਰ ਸਿੰਘ, ਲਛਮਣ ਦਾਸ, ਹਰਮੇਸ਼ ਚੰਦ, ਸ਼ਾਮ ਲਾਲ ਹਾਜ਼ਰ ਸਨ।


Posted

in

, ,

by

Comments

Leave a Reply

Your email address will not be published. Required fields are marked *