ਬਰਨਾਲਾ, 3 ਜੁਲਾਈ
            ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ  ਰੋਜ਼ਗਾਰ ਮੁਹਈਆ ਕਰਾਉਣ ਦੇ ਉਪਰਾਲੇ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਟੀ ਬੈਨਿਥ ਦੀ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਵਿਭਾਗ, ਬਰਨਾਲਾ ਵੱਲੋਂ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਮੁਫਤ ਕੋਚਿੰਗ ਕਲਾਸਾਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ।
      ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਉਤਪਤੀ ਅਫ਼ਸਰ ਨਵਜੋਤ ਕੌਰ ਨੇ ਦੱਸਿਆ ਕਿ ਇਥੇ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਦਫ਼ਤਰ ਵਿਖੇ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਮੁਫ਼ਤ ਕੋਚਿੰਗ ਕਲਾਸਾਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ। ਕੋਈ ਵੀ ਬਰਨਾਲੇ ਜ਼ਿਲ੍ਹੇ ਨਾਲ ਸਬੰਧਤ ਪ੍ਰਾਰਥੀ ਜਿਸ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਜਾਂ ਗ੍ਰੈਜੂਏਸ਼ਨ ਦੇ ਅੰਤਿਮ ਸਾਲ ਵਿੱਚ ਹੋਵੇ, ਉਹ ਇਸ ਕੋਚਿੰਗ ਕਲਾਸ ਲਈ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਵਿਭਾਗ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਦੂਸਰੀ ਮੰਜ਼ਿਲ ਬਰਨਾਲਾ ਵਿਖੇ ਆ ਕੇ 4 ਜੁਲਾਈ ਤੱਕ ਜੁਆਇਨ ਕਰ ਸਕਦਾ ਹੈ।
           ਓਨ੍ਹਾਂ ਦੱਸਿਆ ਕਿ ਇਥੇ ਨੌਜਵਾਨਾਂ ਨੂੰ ਲਾਇਬ੍ਰੇਰੀ, ਕੰਪਿਊਟਰ, ਇੰਟਰਨੈੱਟ ਦੀ ਮੁਫ਼ਤ ਸਹੂਲਤ ਹੈ। ਓਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵੱਡੀ ਗਿਣਤੀ ਲੜਕੇ/ ਲੜਕੀਆਂ ਇਨ੍ਹਾਂ ਕਲਾਸਾਂ ਦਾ ਲਾਹਾ ਲੈ ਰਹੇ ਹਨ।
    ਇਸ ਮੌਕੇ ਕੋਚਿੰਗ ਕਲਾਸ ਲਈ ਆਉਣ ਵਾਲੇ ਨੌਜਵਾਨ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਹ ਪੱਖੋਕੇ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਜੂਨ ਮਹੀਨੇ ਤੋਂ ਰੋਜ਼ਗਾਰ ਦਫ਼ਤਰ ਵਿਚ ਕਲਾਸਾਂ ਲਗਾ ਰਿਹਾ ਹੈ। ਓਸਨੇ ਦੱਸਿਆ ਕਿ ਉਹ ਐੱਸਐੱਸਸੀ ਸੀਜੀਐਲ ਦੀ ਤਿਆਰੀ ਕਰ ਰਿਹਾ ਹੈ ਅਤੇ ਇਥੇ ਓਸਨੂੰ ਪੜ੍ਹਨ ਲਈ ਵਧੀਆ ਮਹੌਲ ਮਿਲ ਰਿਹਾ ਹੈ।
     ਇਸੇ ਤਰ੍ਹਾਂ ਜਯੋਤੀ ਕੌਰ ਵਾਸੀ ਦਰਾਜ ਵੀ ਰੋਜ਼ਾਨਾ ਕਲਾਸਾਂ ਲਗਾ ਰਹੀ ਹੈ। ਉਸ ਨੇ ਕਿਹਾ ਕਿ ਸਰਕਾਰ ਦੀ ਇਹ ਵਧੀਆ ਪਹਿਲਕਦਮੀ ਹੈ ਜਿਸ ਤਹਿਤ ਇਹ ਮੁਫ਼ਤ ਕਲਾਸਾਂ ਲਗਾ ਰਹੀ ਹੈ ਅਤੇ ਉਨ੍ਹਾਂ ਨੂੰ ਮਾਹਿਰ ਅਧਿਆਪਕਾਂ ਵਲੋਂ ਕੋਚਿੰਗ ਦੇਣ ਦੇ ਨਾਲ ਨਾਲ ਕੰਪਿਊਟਰ, ਇੰਟਰਨੈੱਟ ਆਦਿ ਦੀ ਸਹੂਲਤ ਵੀ ਮਿਲ ਰਹੀ ਹੈ।
      ਜਗਦੇਵ ਸਿੰਘ ਵਾਸੀ ਬਰਨਾਲਾ ਨੇ ਦੱਸਿਆ ਕਿ ਉਹ ਯੂ ਪੀ ਐੱਸ ਸੀ ਦੀ ਤਿਆਰੀ ਕਰ ਰਿਹਾ ਹੈ ਅਤੇ ਲਗਾਤਾਰ ਇਥੇ ਲਾਇਬ੍ਰੇਰੀ ਵਿਚ ਤਿਆਰੀ ਲਈ ਆ ਰਿਹਾ ਹੈ। ਓਸ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਉਪਰਾਲੇ ਲਈ ਧੰਨਵਾਦ ਕੀਤਾ।
      ਮੈਡਮ ਨਵਜੋਤ ਕੌਰ ਨੇ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਇਸ ਦਫਤਰ ਦੇ ਮੋਬਾਇਲ ਨੰਬਰ 94170-39072 ਉਪਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਦਰਮਿਆਨ ਸੰਪਰਕ ਕੀਤਾ ਜਾ ਸਕਦਾ ਹੈ। ਵੱਖ-ਵੱਖ ਤਰ੍ਹਾਂ ਦੀਆਂ ਨੌਕਰੀਆਂ ਲਈ ਲੱਗਣ ਵਾਲੇ ਪਲੇਸਮੈਂਟ ਕੈਂਪ ਅਤੇ ਹੋਰ ਜਾਣਕਾਰੀ ਲਈ ਇਸ ਦਫਤਰ ਦੇ ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਪੇਜ DBEE BARNALA ਨੂੰ ਫਾਲੋਅ ਕੀਤਾ ਜਾਵੇ।

Leave a Reply

Your email address will not be published. Required fields are marked *