ਲੁਧਿਆਣਾ ਪੱਛਮੀ ਤੋਂ ਸੰਜੀਵ ਅਰੋੜਾ ਦੀ ਜਿੱਤ ਲਈ ਯੂਥ ਪ੍ਰਧਾਨ ਪੰਜਾਬ ਮਨਜਿੰਦਰ ਸਿੰਘ ਲਾਲਪੁਰਾ ਚੋਣ ਪ੍ਰਚਾਰ ਦੌਰਨ ਮੈਦਾਨ ‘ਚ

ਤਰਨ ਤਾਰਨ, 07 ਜੂਨ

ਪੰਜਾਬ ਯੂਥ ਪ੍ਰਧਾਨ ਅਤੇ ਮਾਝਾ ਜ਼ੋਨ ਦੇ ਇੰਚਾਰਜ ਅਤੇ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਲੁਧਿਆਣਾ ਪੱਛਮ ਹਲਕੇ ਵਿੱਚ ਹੋਣ ਵਾਲੀਆਂ ਚੋਣਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਪਾਰਟੀ ਵੱਲੋਂ ਉਮੀਦਵਾਰ ਸੰਜੀਵ ਅਰੋੜਾ ਨੂੰ ਲੁਧਿਆਣਾ ਪੱਛਮੀ ਤੋਂ ਮਜ਼ਬੂਤ ਸਹਿਯੋਗ ਮਿਲ ਰਿਹਾ ਹੈ ਅਤੇ ਉਨ੍ਹਾਂ ਦੀ ਜਿੱਤ ਪੱਕੀ ਹੈ।

ਮਨਜਿੰਦਰ ਸਿੰਘ ਲਾਲਪੁਰਾ ਨੇ ਕਿਹਾ ਕਿ ਸੰਜੀਵ ਅਰੋੜਾ ਇੱਕ ਸਾਫ ਸੁਥਰੀ ਇਮੇਜ ਵਾਲੇ, ਲੋਕ-ਹਿਤੈਸ਼ੀ ਅਤੇ ਵਿਕਾਸ ਪੱਖੀ ਨੇਤਾ ਹਨ। ਉਨ੍ਹਾਂ ਦੀ ਜਿੱਤ ਨਾਲ ਲੁਧਿਆਣਾ ਵਿੱਚ ਹੋਰ ਤੇਜ਼ੀ ਨਾਲ ਵਿਕਾਸ ਹੋਵੇਗਾ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ, ਕਿ ਉਹ ਵਧ ਚੜ੍ਹ ਕੇ ਸੰਜੀਵ ਅਰੋੜਾ ਨੂੰ ਆਪਣਾ ਕੀਮਤੀ ਵੋਟ ਪਾ ਕੇ  ਆਪਣਾ ਸਾਥ ਦੇਣ ਤਾਂ ਜੋ ਆਪ ਦੀ ਸਰਕਾਰ ਤੇ ਆਪ ਦਾ ਐਮ ਐਲ ਏ ਬਣਾ ਕੇ  ਲੁਧਿਆਣਾ ਪੱਛਮੀ ਦਾ ਵੱਡੇ ਪੱਧਰ ਤੇ ਵਿਕਾਸ ਕੀਤਾ ਜਾ ਸਕੇ l

Comments

Leave a Reply

Your email address will not be published. Required fields are marked *