March 27, 2026

Month: June 2025

ਮਾਲੇਰਕੋਟਲਾ, 07 ਜੂਨ                 ਮਾਲੇਰਕੋਟਲਾ ਵਿਖੇ ਅੱਜ ਈਦ-ਉਲ- ਜ਼ੂਹਾ (ਬਕਰੀਦ) ਦੀ ਨਮਾਜ਼ ਬੜੀ ਅਕੀਦਤ ਅਤੇ ਸਰਧਾ ਨਾਲ ਅਦਾ ਕੀਤੀ ਗਈ। ਨਮਾਜ਼ ਤੋਂ ਬਾਅਦ ਈਦਗਾਹ ਮਾਲੇਰਕੋਟਲਾ ਦੀ ਮੁੱਖ ਫ਼ਸੀਲ ਤੋਂ ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਨੇ ਮੁਸਲਿਮ ਭਾਈਚਾਰੇ ਨੂੰ ਮੁਖਾਤਬ ਕਰਦਿਆਂ ਈਦ ਦੀਆਂ ਤਹਿ ਦਿਲੋਂ ਵਧਾਈਆਂ ਦਿੱਤੀਆਂ।                ਵਿਧਾਇਕ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਈਦ-ਉਲ- ਜ਼ੂਹਾ ਸਿਰਫ਼ ਤਿਉਹਾਰ ਨਹੀਂ, ਸਗੋਂ ਇਹ ਇਮਾਨ, ਭਰੋਸੇ, ਸਮਰਪਣ, ਤਿਆਗ ਅਤੇ ਭਾਈਚਾਰੇ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਹ ਦਿਨ ਸਾਨੂੰ ਹਜ਼ਰਤ ਇਬਰਾਹੀਮ (ਅਲੇਹਿ ਸਲਾਮ) ਦੇ ਤਿਆਗ ਅਤੇ ਅਕੀਦਤ ਦੀ ਯਾਦ ਦਿਲਾਉਂਦਾ ਹੈ, ਜੋ ਸਾਡੀ ਰੂਹਾਨੀ ਮੀਰਾਸ ਦਾ ਅਹਿਮ ਹਿੱਸਾ ਹੈ।             ਡਾ. ਜਮੀਲ ਉਰ ਰਹਿਮਾਨ ਨੇ ਇਸ ਮੌਕੇ ‘ਰੰਗਲਾ ਪੰਜਾਬ’ ਦੀ ਕਲਪਨਾ ਨੂੰ ਹਕੀਕਤ ਵਿੱਚ ਬਦਲਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਚਲਾਏ ਗਏ ਯਤਨਾਂ ਨੂੰ ਸਰਾਹੁੰਦੇ ਹੋਏ ਪੰਜਾਬ ਅਤੇ ਮਾਲੇਰਕੋਟਲਾ ਵਾਸੀਆਂ ਨੂੰ ਮੁੱਖ ਮੰਤਰੀ ਵੱਲੋਂ ਵੀ ਵਧਾਈਆਂ ਦਿੱਤੀਆਂ। ਉਨ੍ਹਾਂ ਪੰਜਾਬ,ਪੰਜਾਬੀਅਤ ਦੀ ਖੁਸ਼ਹਾਲੀ,ਤਰੱਕੀ,ਸਾਂਝੀ ਸੋਚ ਅਤੇ ਆਪਸੀ ਭਾਈਚਾਰੇ ਦੇ ਮਜ਼ਬੂਤ ਬਣੇ ਰਹਿਣ ਲਈ ਦੁਆ ਕੀਤੀ। ਵਿਧਾਇਕ ਨੇ ਕਿਹਾ ਕਿ ਮਾਲੇਰਕੋਟਲਾ ਹਮੇਸ਼ਾ ਹੀ ਭਾਈਚਾਰੇ,ਪਿਆਰ ਅਤੇ ਇੱਕਜੁੱਟਤਾ ਦੀ ਧਰਤੀ ਰਹੀ ਹੈ। ਇਥੇ ਹਰ ਧਰਮ, ਜਾਤ ਅਤੇ ਭਾਸ਼ਾ ਦੇ ਲੋਕ ਪਿਆਰ ਅਤੇ ਇੱਤਫਾਕ ਨਾਲ ਰਹਿੰਦੇ ਹਨ, ਜੋ ਇਸ ਥਾਂ ਦੀ ਸਭਿਆਚਾਰਕ ਵਿਲੱਖਣਤਾ ਅਤੇ ਸੋਹਣੀ ਵਿਰਾਸਤ ਨੂੰ ਦਰਸਾਉਂਦੇ ਹਨ।              ਮੁਫ਼ਤੀ-ਏ-ਆਜ਼ਮ ਹਜ਼ਰਤ ਮੌਲਾਨਾ ਮੁਫ਼ਤੀ ਇਰਤਕਾ ਉਲ ਹਸਨ ਸਾਹਿਬ ਨੇ ਵੀ ਨਮਾਜ਼ ਦੀ ਅਗਵਾਈ ਕਰਦਿਆਂ ਆਪਣੇ ਖ਼ੁਤਬੇ ਰਾਹੀਂ ਅਮਨ-ਸੁਖ, ਭਾਈਚਾਰੇ ਅਤੇ ਰਿਆਸਤ ਦੀ ਖੁਸ਼ਹਾਲੀ ਲਈ ਦੁਆ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਅਜਿਹੇ ਸਮੇਂ ਵਿੱਚ ਰਹਿ ਰਹੇ ਹਾਂ ਜਿਥੇ ਭਾਈਚਾਰੇ, ਅਮਨ ਅਤੇ ਇਨਸਾਨੀਅਤ ਦੀ ਲੋੜ ਹੋਰ ਵੀ ਵੱਧ ਗਈ ਹੈ। ਈਦ-ਉਲ-ਜੁਹਾ ਸਾਨੂੰ ਇਹ ਸੁਨੇਹਾ ਦਿੰਦਾ ਹੈ ਕਿ ਇਨਸਾਨੀਅਤ ਦੀ ਭਲਾਈ ਲਈ ਤਿਆਗ ਦੇ ਰਾਹੀਂ ਹੀ ਅਸਲੀ ਖੁਸ਼ੀ ਮਿਲਦੀ ਹੈ।                       ਇਸ ਮੌਕੇ ਇਲਾਕੇ ਦੇ ਹਜ਼ਾਰਾਂ ਲੋਕ, ਸਮਾਜ ਸੇਵਕ, ਧਾਰਮਿਕ ਆਗੂ, ਪੰਚਾਇਤੀ ਨੁਮਾਇੰਦਿਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਨਮਾਜ਼ ਵਿਚ ਭਾਗ ਲਿਆ। ਸਾਰੇ ਸਮਾਜ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਅਸੀਂ ਧਰਮਾਂ, ਜਾਤੀਆਂ ਜਾਂ ਭਾਸ਼ਾਵਾਂ ਤੋਂ ਉੱਪਰ ਉੱਠ ਕੇ ਇੱਕ-ਦੂਜੇ ਦੀ ਇਜ਼ਤ ਕਰੀਏ ਅਤੇ ਪੰਜਾਬ ਨੂੰ ਅਮਨ, ਤਰੱਕੀ ਅਤੇ ਭਾਈਚਾਰੇ ਦੀ ਮਿਸਾਲ ਬਣਾਈਏ ।         ਇਸ ਮੌਕੇ ਵੱਡੀ ਈਦ...
ਅਹਿਮਦਗੜ੍ਹ /ਮਾਲੇਰਕੋਟਲਾ 7 ਜੂਨ :               ਕਿਸਾਨਾਂ ਨੂੰ ਸਮਰੱਥ ਬਣਾਉਣ ਅਤੇ ਸਰਕਾਰੀ ਭਲਾਈ ਯੋਜਨਾਵਾਂ ਬਾਰੇ ਉਨ੍ਹਾਂ ਦੀ ਜਾਣਕਾਰੀ ਵਧਾਉਣ ਦੇ ਉਦੇਸ਼ ਨਾਲ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੀ ਵਾਢੀ ਤੋਂ ਬਾਅਦ ਇੰਜੀਨੀਅਰਿੰਗ ਅਤੇ ਤਕਨਾਲੋਜੀ ਸੰਸਥਾ (ICAR-CIPHET) ਲੁਧਿਆਣਾ ਇਕਾਕੀ ਅਤੇ ਭਾਰਤੀ ਮਿਲਟਸ ਖੋਜ ਸੰਸਥਾ (IIMR) ਦੀ ਸਾਂਝੀ ਟੀਮ...