ਤਪਾ/ ਰੂੜੇਕੇ ਕਲਾਂ, 11 ਸਤੰਬਰ
69ਵੀਆਂ ਜ਼ਿਲ੍ਹਾ ਪੱਧਰੀ ਨਿਸ਼ਾਨੇਬਾਜ਼ੀ ਸਕੂਲ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਅੱਜ ਸੁਤੰਤਰਤਾ ਸੰਗਰਾਮੀ ਬੰਤਾ ਸਿੰਘ ਸਰਕਾਰੀ ਹਾਈ ਸਕੂਲ ਧੂਰਕੋਟ ਤੋਂ ਹੋਈ, ਜਿਸ ਦਾ ਉਦਘਾਟਨ ਹਲਕਾ ਵਿਧਾਇਕ ਸ. ਲਾਭ ਸਿੰਘ ਉੱਗੋਕੇ ਨੇ ਕੀਤਾ।
ਇਹ 5 ਰੋਜ਼ਾ ਜ਼ਿਲ੍ਹਾ ਪੱਧਰੀ ਨਿਸ਼ਾਨੇਬਾਜ਼ੀ ਮੁਕਾਬਲੇ ਅੰਡਰ 14,17,19 ਉਮਰ ਵਰਗ (ਲੜਕੇ, ਲੜਕੀਆਂ) ਦੇ ਹੋਣਗੇ ਜੋ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸ. ਸੁਨੀਤਇੰਦਰਪਾਲ ਸਿੰਘ ਗਿੱਲ ਦੇ ਨਿਰਦੇਸ਼ਾਂ ਅਤੇ ਬਲਾਕ ਨੋਡਲ ਅਫ਼ਸਰ ਸ੍ਰੀਮਤੀ ਹਰਪ੍ਰੀਤ ਕੌਰ, ਕਨਵੀਨਰ ਭੁਪਿੰਦਰ ਸਿੰਘ ਲੈਕਚਰਾਰ ਸਰੀਰਕ ਸਿੱਖਿਆ ਸ਼ਹਿਣਾ, ਲਖਵਿੰਦਰ ਸਿੰਘ ਡੀ.ਪੀ.ਈ. ਗਹਿਲ, ਸ਼ੂਟਿੰਗ ਕੋਚ ਰਾਹੁਲ ਤੇ ਮੁਹੰਮਦ ਅਤੀਕ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਹਨ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਵਿਧਾਇਕ ਸ. ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਖੇਡਾਂ ਨੂੰ ਹੁਲਾਰਾ ਦੇਣ ਲਈ ਯਤਨਸ਼ੀਲ ਹੈ, ਜਿਸ ਵਾਸਤੇ ਜਿੱਥੇ ਖੇਡਾਂ ਵਤਨ ਪੰਜਾਬ ਦੀਆਂ ਮੁਕਾਬਲੇ ਹਰ ਸਾਲ ਕਰਵਾਏ ਜਾ ਰਹੇ ਹਨ, ਓਥੇ ਸਕੂਲੀ ਖੇਡਾਂ ਵੀ ਸਮੇਂ ਸਮੇਂ ‘ਤੇ ਕਰਵਾਈਆਂ ਜਾ ਰਹੀਆਂ ਹਨ। ਓਨ੍ਹਾਂ ਕਿਹਾ ਕਿ ਹਲਕੇ ਵਿਚ ਕਰੋੜਾਂ ਦੀ ਲਾਗਤ ਨਾਲ ਖੇਡ ਮੈਦਾਨ ਬਣਾਏ ਜਾ ਰਹੇ ਹਨ।ਇਸ ਮੌਕੇ ਓਨ੍ਹਾਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ।
ਇਨ੍ਹਾਂ ਖੇਡਾਂ ਵਿੱਚ ਪ੍ਰਗਟ ਸਿੰਘ ਗਿੱਲ, ਡਾ. ਸੁਖਚੈਨ ਸਿੰਘ, ਸਰਪੰਚ ਗੁਰੇਵਕ ਸਿੰਘ ਧੂਰਕੋਟ, ਸਰਪੰਚ ਰਾਜ ਸਿੰਘ ਪਿਰਥਾ ਪੱਤੀ, ਐਸ.ਐਮ.ਸੀ. ਚੇਅਰਮੈਨ ਦਰੋਹਨ ਲਾਲ, ਬਾਬਾ ਲਾਲ ਸਿੰਘ, ਕੇਸ਼ਵ ਗੋਇਲ, ਹਰਮੇਲ ਸਿੰਘ ਡੀ.ਪੀ.ਈ. ਝਲੂਰ ਅਤੇ ਹੋਰ ਪੰਤਵੰਤਿਆਂ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਪਹਿਲੇ ਦਿਨ ਦੀਆਂ ਖੇਡਾਂ ਵਿੱਚ ਵੱਖ-ਵੱਖ ਸਕੂਲਾਂ ਦੇ ਲਗਭਗ 50 ਨਿਸ਼ਾਨੇਬਾਜ਼ਾਂ ਨੇ 10 ਮੀਟਰ ਰਾਈਫਲ, ਪਿਸਟਲ ਅਤੇ ਪੀਪ ਸਾਈਟ ਦੇ ਮੁਕਾਬਲਿਆਂ ਵਿੱਚ ਭਾਗ ਲਿਆ ਜਿਸ ਵਿੱਚ ਗੁਰਦੀਪ ਸਿੰਘ ਡੀ.ਪੀ.ਈ., ਮਾਸਟਰ ਜਸਵੀਰ ਸਿੰਘ, ਰਾਜਵਿੰਦਰ ਸਿੰਘ, ਨਵਦੀਪ ਕੁਮਾਰ ਅਤੇ ਗੁਰਵਿੰਦਰ ਸਿੰਘ, ਸੁਖਵਿੰਦਰ ਕੌਰ, ਬਲਵਿੰਦਰ ਕੌਰ, ਕਰਮਜੀਤ ਕੌਰ, ਰੇਨੂਕਾ ਸ਼ਰਮਾਂ, ਮਮਤਾ ਰਾਣੀ, ਅਕਾਂਕਸ਼ਾ ਗਰਗ, ਨਵਰੀਤ ਕੌਰ, ਰੀਨਾ ਰਾਣੀ ਨੇ ਖੇਡਾਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਵਿੱਚ ਭਰਪੂਰ ਯੋਗਦਾਨ ਪਾਇਆ।
ਪਹਿਲੇ ਦਿਨ ਦੇ ਹੋਏ ਓਪਨ ਸਾਈਟ ਏਅਰ ਰਾਈਫਲ 14 ਸਾਲ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਰਿਮਪ੍ਰਭਦੀਪ ਕੌਰ ਅਤੇ ਧਨਵੀਰ ਕੌਰ ਐਮ.ਟੀ.ਆਈ.ਐਸ. ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਅਤੇ ਐਸ.ਬੀ.ਆਈ ਐਸ.ਦੀ ਹੁਸਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਪੀਪ ਸਾਈਟ ਏਅਰ ਰਾਈਫਲ ਮੁਕਾਬਲਿਆਂ ਵਿੱਚ ਸਹਿਜਪ੍ਰੀਤ ਕੌਰ ਬੀ.ਜੀ.ਐਸ. ਬਰਨਾਲਾ, ਕੈਰਵੀ ਗੋਇਲ ਸੈਕਰਡ ਹਾਰਟ ਕੌਨਵੈਂਟ ਸਕੂਲ ਬਰਨਾਲਾ, ਮਹਿਕਪ੍ਰੀਤ ਕੌਰ ਐਮ.ਟੀ.ਆਈ.ਐਸ. ਬਰਨਾਲਾ ਨੇ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਏਅਰ ਪਿਸਟਲ ਮੁਕਾਬਲਿਆਂ ਵਿੱਚ ਗੁਰਸੀਰਤ ਕੌਰ ਅਤੇ ਅਰਨੀਤ ਕੌਰ ਐਮ.ਟੀ.ਆਈ.ਐਸ. ਬਰਨਾਲਾ ਨੇ ਪਹਿਲਾ ਅਤੇ ਤੀਜਾ ਜਦਕਿ ਦਿਵਿਆ ਸੈਕਰਡ ਹਾਰਟ ਕੌਨਵੈਂਟ ਸਕੂਲ ਬਰਨਾਲਾ ਨੇ ਦੂਜਾ ਸਥਾਨ ਹਾਸਲ ਕੀਤਾ।
