ਨੰਗਲ 14 ਜੁਲਾਈ ()
ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ.ਹਰਜੋਤ ਸਿੰਘ ਬੈਂਸ ਨੇ ਸਾਢੇ ਤਿੰਨ ਸਾਲਾ ਪਹਿਲਾ ਸੁਰੂ ਕੀਤੇ ਜਨਤਾ ਦਰਬਾਰ ਵਿੱਚ ਲਗਾਤਾਰ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਰਿਹਾ ਹੈ। ਐਤਵਾਰ ਨੂੰ ਸੇਵਾ ਸਦਨ ਨੰਗਲ 2 ਆਰ.ਵੀ.ਆਰ ਵਿੱਚ ਸਵੇਰੇ 7 ਵਜੇ ਤੋ ਹੀ ਹਲਕੇ ਦੇ ਲੋਕ ਪੰਚਾਇਤਾਂ, ਧਾਰਮਿਕ, ਸਮਾਜਿਕ ਸੰਗਠਨ ਤੇ ਆਗੂ ਵੱਡੀ ਗਿਣਤੀ ਵਿਚ ਪਹੁੰਚ ਜਾਂਦੇ ਹਨ, ਜਿੱਥੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਮੌਕੇ ਤੇ ਹੀ ਢੁਕਵਾ ਹੱਲ ਕੀਤਾ ਜਾ ਰਿਹਾ ਹੈ।
ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਆਪਣੇ ਵਿਧਾਨ ਸਭਾ ਹਲਕੇ ਵਿੱਚ ਬਤੌਰ ਵਿਧਾਇਕ ਸੁਰੂ ਕੀਤੇ ਪ੍ਰੋਗਰਾਮ ਸਾਡਾ.ਐਮ.ਐਲ.ਏ.ਸਾਡੇ.ਵਿੱਚ ਨੂੰ ਪਿੰਡਾਂ ਦੀਆਂ ਸੱਥਾਂ ਵਿੱਚ ਹੁਣ ਤੱਕ ਜਾਰੀ ਰੱਖਿਆ ਹੋਇਆ ਹੈ। ਉਨ੍ਹਾਂ ਵੱਲੋਂ ਸੈਂਕੜੇ ਪਿੰਡਾਂ ਵਿੱਚ ਸਰਕਾਰ ਤੁਹਾਡੇ ਦੁਆਰ ਅਤੇ ਜਨ ਸੁਣਵਾਈ ਕੈਂਪ ਲਗਾ ਕੇ ਸਰਕਾਰ ਦੀਆਂ ਲੋਕ ਪੱਖੀ ਤੇ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ਉਨ੍ਹਾਂ ਵੱਲੋਂ ਇਨ੍ਹਾਂ ਕੈਂਪਾਂ ਵਿੱਚ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੇ ਸਟਾਲ ਲਗਾ ਕੇ ਯੋਗ ਲੋੜਵੰਦਾਂ ਤੱਕ ਭਲਾਈ ਸਕੀਮਾਂ ਬਾਰੇ ਆਮ ਲੋਕਾਂ ਤੱਕ ਜਾਣਕਾਰੀ ਪਹੁੰਚਾਈ ਗਈ ਹੈ ਅਤੇ ਆਮ ਲੋਕ ਸਰਕਾਰ ਦੀਆਂ ਇਨ੍ਹਾਂ ਯੋਜਨਾਵਾਂ ਦਾ ਲਾਭ ਪ੍ਰਾਪਤ ਕਰ ਰਹੇ ਹਨ।
ਸ.ਬੈਂਸ ਦਾ ਇਹ ਉਪਰਾਲਾ ਹੈ ਕਿ ਦੂਰ ਦੂਰਾਂਡੇ ਪੇਂਡੂ ਖੇਤਰਾਂ ਵਿੱਚ ਰਹਿ ਰਹੇ ਲੋਕ ਜੋ ਆਮ ਤੌਰ ਤੇ ਦਫਤਰਾਂ ਵਿਚ ਆਉਣ ਜਾਣ ਦੀ ਬੇਲੋੜੀ ਖੱਜਲ ਖੁਆਰੀ ਸਮੇਂ ਅਤੇ ਪੈਸੇ ਦੀ ਘਾਟ ਕਾਰਨ ਸਰਕਾਰ ਦੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ, ਉਨ੍ਹਾਂ ਯੋਗ ਲੋੜਵੰਦਾਂ ਤੱਕ ਸਾਰੀਆਂ ਭਲਾਈ ਸਕੀਮਾਂ ਦਾ ਲਾਭ ਬਿਨਾ ਦੇਰੀ ਪਹੁੰਚਾਇਆ ਜਾਵੇ। ਜਿਸ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਨੂੰ ਭਰਪੂਰ ਲਾਭ ਮਿਲਿਆ ਹੈ।
ਸੇਵਾ ਸਦਨ ਨੰਗਲ ਵਿੱਚ ਹਫਤਾਵਾਰੀ ਜਨਤਾ ਦਰਬਾਰ ਵਿੱਚ ਹਲਕੇ ਦੇ ਸਮਾਜਿਕ ਧਾਰਮਿਕ ਸੰਗਠਨਾਂ ਦੇ ਆਗੂ, ਸਰਪੰਚ, ਪੰਚ ਤੇ ਆਮ ਲੋਕ ਆਪਣੇ ਇਲਾਕੇ ਦੀਆਂ ਸਾਝੀਆਂ ਤੇ ਨਿੱਜੀ ਸਮੱਸਿਆਵਾਂ ਲੈ ਕੇ ਤੜਕਸਾਰ ਪਹੁੰਚ ਜਾਂਦੇ ਹਨ। ਜਿਨ੍ਹਾਂ ਦਾ ਸ.ਬੈਂਸ ਮੌਕੇ ਤੇ ਹੀ ਢੁਕਵਾ ਨਿਪਟਾਰਾ ਕਰਦੇ ਹਨ। ਆਮ ਲੋਕ ਕੈਬਨਿਟ ਮੰਤਰੀ ਦੇ ਇਸ ਨਿਵੇਕਲੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰ ਰਹੇ ਹਨ।
ਇਲਾਕੇ ਦੇ ਆਗੂਆਂ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਤੇ ਜਿਲ੍ਹਾ ਪ੍ਰਧਾਨ ਰੂਪਨਗਰ, ਹਰਮਿੰਦਰ ਸਿੰਘ ਢਾਹੇ ਚੇਅਰਮੈਨ ਜਿਲ੍ਹਾ ਯੌਜਨਾ ਕਮੇਟੀ, ਸਤੀਸ਼ ਚੋਪੜਾ ਸੀਨੀ.ਆਗੂ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਐਡਵੋਕੇਟ ਨਿਸ਼ਾਤ ਬਲਾਕ ਪ੍ਰਧਾਨ, ਮੁਕੇਸ਼ ਵਰਮਾ ਬਲਾਕ ਪ੍ਰਧਾਨ, ਦੀਪਕ ਅਬਰੋਲ ਬਲਾਕ ਪ੍ਰਧਾਨ, ਸੁਨੀਤਾ ਦੇਵੀ ਬਲਾਕ ਪ੍ਰਧਾਨ, ਪੱਮੂ ਢਿੱਲੋਂ ਬਲਾਕ ਪ੍ਰਧਾਨ, ਜਸਪਾਲ ਸਿੰਘ ਢਾਹੇ ਬਲਾਕ ਪ੍ਰਧਾਨ, ਨਰਿੰਦਰ ਨਿੰਦੀ ਬਲਾਕ ਪ੍ਰਧਾਨ, ਦੀਪੂ ਬਾਸ ਕੋਆਰਡੀਨੇਟਰ ਯੁੱਧ ਨਸ਼ਿਆ ਵਿਰੁੱਧ, ਮੋਹਿਤ ਦੀਵਾਨ, ਕਾਲਾ ਸ਼ੋਕਰ, ਸੁਮਿਤ ਤਲਵਾੜਾ, ਮਨਜੋਤ ਰਾਣਾ, ਨੇ ਕਿਹਾ ਕਿ ਆਮ ਤੌਰ ਤੇ ਚੋਣਾਂ ਤੋ ਬਾਅਦ ਚੁਣੇ ਹੋਏ ਨੁਮਾਇੰਦੇ ਆਮ ਲੋਕਾਂ ਦੀ ਪਹੁੰਚ ਤੋ ਦੂਰ ਹੋ ਜਾਂਦੇ ਹਨ, ਪ੍ਰੰਤੂ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕ ਇਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੇ ਜਿਹੜਾ ਆਗੂ ਚੁਣੀਆਂ ਹੈ, ਉਹ ਉਨ੍ਹਾਂ ਦੇ ਦੁੱਖ ਤਕਲੀਫਾਂ ਨੂੰ ਜਾਣਦਾ ਹੈ ਅਤੇ ਹਰ ਸਮੇਂ ਹਾਜ਼ਰ ਹੈ। ਸਮਾਜਿਕ, ਧਾਰਮਿਕ ਸਮਾਗਮਾਂ ਲੋਕਾਂ ਦੇ ਦੁੱਖ ਸੁੱਖ ਵਿਚ ਹਰ ਸਮੇਂ ਹਾਜ਼ਰ ਹੈ, ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਸਰਕਾਰ ਦੇ ਹੋਰ ਪ੍ਰੋਗਰਾਮ ਯੁੱਧ ਨਸ਼ਿਆ ਵਿਰੁੱਧ ਅਤੇ ਸਿੱਖਿਆ ਕ੍ਰਾਂਤੀ ਦੇ ਪ੍ਰੋਗਰਾਮਾਂ ਵਿਚ ਵੀ ਆਪਣੇ ਆਗੂ ਹਰਜੋਤ ਬੈਂਸ ਦੀ ਅਣਥੱਕ ਮਿਹਨਤ ਨੂੰ ਨੇੜੇ ਤੋ ਦੇਖਿਆ ਹੈ ਅਤੇ ਆਪ ਦੇ ਵਰਕਰ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਖੁੱਦ ਅਜਿਹੇ ਕੈਂਪਾਂ ਵਿੱਚ ਲੋਕਾਂ ਦੀ ਸੇਵਾ ਵਿੱਚ ਨਜ਼ਰ ਆ ਰਹੇ ਹਨ।